ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਗਰੇਜ਼ਾਂ ਨੇ ਦੇਸ਼ ਵਾਸੀਆਂ ਦੀ ਆਸਥਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ: ਭਾਗਵਤ

08:11 AM Jul 21, 2024 IST

ਪੁਣੇ, 20 ਜੁਲਾਈ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਦਾਅਵਾ ਕੀਤਾ ਕਿ 1857 ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ ਵਾਸੀਆਂ ਦੀ ਆਪਣੀਆਂ ਰਵਾਇਤਾਂ ਅਤੇ ਪੁਰਖਿਆਂ ਵਿੱਚ ਆਸਥਾ ਨੂੰ ਘੱਟ ਕਰਨ ਦੀ ਯੋਜਨਾਬੱਧ ਤਰੀਕੇ ਨਾਲ ਕੋਸ਼ਿਸ਼ ਕੀਤੀ। ਭਾਗਵਤ ਨੇ ਕਿਹਾ ਕਿ ਅੰਧਵਿਸ਼ਵਾਸ ਤਾਂ ਹੁੰਦਾ ਹੈ ਪਰ ਆਸਥਾ ਕਦੇ ਅੰਨ੍ਹੀ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਕੁਝ ਰਵਾਇਤਾਂ ਅਤੇ ਰੀਤੀ-ਰਿਵਾਜ਼ ਜਿਨ੍ਹਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਉਹ ਆਸਥਾ ਹੈ। ਉਨ੍ਹਾਂ ਕਿਹਾ ਕਿ ਕੁਝ ਰਵਾਇਤਾਂ ਤੇ ਰਿਵਾਜ਼ ਗ਼ਲਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ।
ਉਹ ਜੀਬੀ ਦੇਗਲੁਰਕਰ ਦੀ ਪੁਸਤਕ ਦੇ ਰਿਲੀਜ਼ ਸਮਾਗਮ ’ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੂਰਤੀ ਪੂਜਾ ਹੁੰਦੀ ਹੈ ਜੋ ਆਕਾਰ ਤੋਂ ਦੂਰ ਜਾ ਕੇ ਨਿਰਾਕਾਰ ਨਾਲ ਜੁੜਦੀ ਹੈ। ਹਰੇਕ ਕਿਸੇ ਲਈ ਨਿਰਾਕਾਰ ਤੱਕ ਪਹੁੰਚਣਾ ਸੰਭਵ ਨਹੀਂ ਹੈ, ਇਸ ਵਾਸਤੇ ਮੂਰਤੀਆਂ ਦੇ ਰੂਪ ਵਿੱਚ ਇਕ ਆਕਾਰ ਬਣਾਇਆ ਜਾਂਦਾ ਹੈ।
ਆਰਐੱਸਐੱਸ ਮੁਖੀ ਨੇ ਕਿਹਾ ਕਿ ਮੂਰਤੀਆਂ ਪਿੱਛੇ ਇਕ ਵਿਗਿਆਨ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੂਰਤੀਆਂ ਦੇ ਚਿਹਰਿਆਂ ’ਤੇ ਭਾਵਨਾਵਾਂ ਹੁੰਦੀਆਂ ਹਨ ਜੋ ਕਿ ਦੁਨੀਆ ਵਿੱਚ ਕਿਧਰੇ ਹੋਰ ਦੇਖਣ ਨੂੰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ, ‘‘ਦਾਨਵਾਂ ਦੀਆਂ ਮੂਰਤੀਆਂ ਵਿੱਚ ਦਰਸਾਇਆ ਜਾਂਦਾ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਆਪਣੀ ਮੁੱਠੀ ਵਿੱਚ ਕੱਸ ਕੇ ਫੜ ਲੈਂਦੇ ਹਨ। ਦਾਨਵਾਂ ਦੀ ਪ੍ਰਵਿਰਤੀ ਹਰੇਕ ਚੀਜ਼ ਨੂੰ ਆਪਣੇ ਹੱਥ ਵਿੱਚ ਰੱਖਣ ਦੀ ਹੁੰਦੀ ਹੈ। ਅਸੀਂ ਆਪਣੀ ਮੁੱਠੀ ਵਿੱਚ ਬੰਦ (ਆਪਣੇ ਕੰਟਰੋਲ ਹੇਠ) ਚੀਜ਼ਾਂ ਦੀ ਰੱਖਿਆ ਕਰਾਂਗੇ। ਇਸ ਵਾਸਤੇ ਉਹ ਦਾਨਵ ਹਨ ਪਰ ਭਗਵਾਨ ਦੀਆਂ ਮੂਰਤੀਆਂ ਤੀਰ-ਕਮਾਣ ਨੂੰ ਵੀ ਕਮਲ ਵਾਂਗ ਫੜੀ ਨਜ਼ਰ ਆਉਣਗੀਆਂ।’’
ਉਨ੍ਹਾਂ ਕਿਹਾ ਕਿ ਸਾਕਾਰ ਤੋਂ ਨਿਰਾਕਾਰ ਵੱਲ ਜਾਣ ਵਾਸਤੇ ਇਕ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਅਤੇ ਜਿਹੜੇ ਲੋਕ ਆਸਥਾ ਰੱਖਦੇ ਹਨ ਉਨ੍ਹਾਂ ਕੋਲ ਉਹ ਦ੍ਰਿਸ਼ਟੀ ਹੋਵੇਗੀ। -ਪੀਟੀਆਈ

Advertisement

Advertisement
Advertisement