For the best experience, open
https://m.punjabitribuneonline.com
on your mobile browser.
Advertisement

ਉਡਾਣ ਦੌਰਾਨ ਮਹਿਲਾ ਯਾਤਰੀ ਨੂੰ ਅਸ਼ਲੀਲ ਵੀਡੀਓਜ਼ ਦਿਖਾਉਣ ਵਾਲੇ ਜਿੰਦਲ ਗਰੁੱਪ ਦੇ ਕਾਰਜਕਾਰੀ ਖਿਲਾਫ਼ ਕੇਸ ਦਰਜ

01:54 PM Jul 21, 2024 IST
ਉਡਾਣ ਦੌਰਾਨ ਮਹਿਲਾ ਯਾਤਰੀ ਨੂੰ ਅਸ਼ਲੀਲ ਵੀਡੀਓਜ਼ ਦਿਖਾਉਣ ਵਾਲੇ ਜਿੰਦਲ ਗਰੁੱਪ ਦੇ ਕਾਰਜਕਾਰੀ ਖਿਲਾਫ਼ ਕੇਸ ਦਰਜ
Advertisement

ਕੋਲਕਾਤਾ, 21 ਜੁਲਾਈ
ਕੋਲਕਾਤਾ-ਅਬੂ ਧਾਬੀ ਉਡਾਣ ’ਤੇ ਮਹਿਲਾ ਸਹਿ-ਮੁਸਾਫ਼ਰ ਨਾਲ ਕਥਿਤ ਛੇੜਛਾੜ ਦੇ ਦੋਸ਼ ਵਿਚ ਜਿੰਦਲ ਗਰੁੱਪ ਕੰਪਨੀ ਦੇ ਸੀਨੀਅਰ ਕਾਰਜਕਾਰੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬਿਧਨਨਗਰ ਸਿਟੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਪੀੜਤ ਮਹਿਲਾ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਐਤਵਾਰ ਨੂੰ ਕੋਲਕਾਤਾ ਦੇ ਉੱਤਰ ਵਿਚ ਬਾਹਰਵਾਰ ਸਥਿਤ ਏਅਰਪੋਰਟ ਪੁਲੀਸ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਮਹਿਲਾ ਯਾਤਰੀ ਨੇ ਐਕਸ ’ਤੇ ਲੜੀਵਾਰ ਪੋਸਟਾਂ ਵਿਚ ਦਾਅਵਾ ਕੀਤਾ ਸੀ ਕਿ ਉਡਾਣ ਦੌਰਾਨ ਉਸ ਦੀ ਨਾਲ ਦੀ ਸੀਟ ’ਤੇ ਬੈਠੇ ਕੰਪਨੀ ਦੇ ਸੀਨੀਅਰ ਕਾਰਜਕਾਰੀ ਨੇ ਫ਼ਿਲਮ ਦੀ ਕਲਿੱਪਸ ਦੇ ਨਾਂ ’ਤੇ ਉਸ ਨੂੰ ਅਸ਼ਲੀਲ ਵੀਡੀਓਜ਼ ਦਿਖਾਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਐੱਫਆਈਆਰ ਵਿਚ ਧਾਰਾ 74 ਤੇ ਧਾਰਾ 75 ਜੋੜੀ ਗਈ ਹੈ ਤੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਿੰਦਲ ਸਟੀਲ ਤੇ ਪਾਵਰ ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ ਸੀ ਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੀ ਕੰਪਨੀ ਦੀ ਸਿਫਰ-ਸਹਿਣਸ਼ੀਲਤਾ ਪਾਲਿਸੀ ਹੈ ਤੇ ਉਨ੍ਹਾਂ ਸਬੰਧਤ ਕਾਰਜਕਾਰੀ ਅਧਿਕਾਰੀ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਦਾ ਵਾਅਦਾ ਕੀਤਾ ਸੀ। ਕੰਪਨੀ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਸਬੰਧਤ ਅਧਿਕਾਰੀ ਨੂੰ ਪ੍ਰਸ਼ਾਸਕੀ ਛੁੱਟੀ ’ਤੇ ਭੇਜ ਦਿੱਤਾ ਹੈ ਤੇ ਕਿਸੇ ਤੀਜੀ ਧਿਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×