ਸੜਕ ਕੰਢਿਓਂ ਨੌਜਵਾਨ ਦੀ ਲਾਸ਼ ਮਿਲੀ
07:27 AM Aug 02, 2023 IST
ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਇੱਥੇ ਅੱਜ ਦੇਰ ਸ਼ਾਮ ਕਰੀਬ 7.45 ’ਤੇ ਜਗਰਾਉਂ-ਮੋਗਾ ਮਾਰਗ ’ਤੇ ਢਾਬੇ ਨੇੜੇ ਨੌਜਵਾਨ ਦੀ ਲਾਸ਼ ਮਿਲੀ। ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਇੰਸਪੈਕਟਰ ਜਗਜੀਤ ਸਿੰਘ ਥਾਣਾ ਸ਼ਹਿਰੀ, ਇੰਸਪੈਕਟਰ ਹੀਰਾ ਸਿੰਘ ਸੀਆਈਏ ਅਤੇ ਬੱਸ ਸਟੈਂਡ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੋਗਾ-ਜਗਰਾਉਂ ਮਾਰਗ ’ਤੇ ਬਣੇ ‘ਮੋਗਾ ਢਾਬੇ’ ਨੇੜੇ ਸੜਕ ਕਿਨਾਰੇ ਲਾਸ਼ ਮਿਲੀ ਹੈ। ਤਫਤੀਸ਼ ਦੌਰਾਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਮੁੱਢਲੀ ਪਛਾਣ ਤੋਂ ਪਤਾ ਲੱਗਿਆ ਹੈ ਕਿ ਇਹ ਰਣਜੀਤ ਸਿੰਘ ਦੀ ਲਾਸ਼ ਹੈ, ਜਿਸ ਦਾ ਪਿੰਡ ਸਮਰਾਲਾ ਲਾਗੇ ਖੱਟੜਾ ਹੈ। ਉਹ ਕੁੱਝ ਸਮਾਂ ਪਹਿਲਾਂ ਜੇਲ੍ਹ ਵਿੱਚੋਂ ਬਾਹਰ ਆਇਆ ਹੈ।
Advertisement
Advertisement