ਲਾਪਤਾ ਬੱਚੇ ਦੀ ਲਾਸ਼ ਨਹਿਰ ’ਚੋਂ ਬਰਾਮਦ
06:45 AM Jul 28, 2024 IST
Advertisement
ਪੱਤਰ ਪ੍ਰੇਰਕ
ਘਨੌਲੀ, 27 ਜੁਲਾਈ
ਇੱਥੋਂ ਨੇੜਲੇ ਪਿੰਡ ਅਵਾਨਕੋਟ ਦੇ 18 ਜੁਲਾਈ ਨੂੰ ਲਾਪਤਾ ਹੋਏ 15 ਸਾਲਾ ਲੜਕੇ ਗੁਰਸੇਵਕ ਸਿੰਘ ਦੀ ਅੱਜ ਭਾਖੜਾ ਨਹਿਰ ਵਿੱਚੋਂ ਪਿੰਡ ਬੇਗਮਪੁਰਾ ਨੇੜਿਉਂ ਲਾਸ਼ ਬਰਾਮਦ ਹੋਈ ਹੈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਤਫਤੀਸ਼ੀ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਮੇਸ਼ ਸਿੰਘ ਨੇ 18 ਜੁਲਾਈ ਨੂੰ ਪੁਲੀਸ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਗੁਰਸੇਵਕ ਸਿੰਘ ਕੁੱਤਾ ਘੁੰਮਾਉਣ ਲਈ ਭਾਖੜਾ ਨਹਿਰ ਦੀ ਪੱਟੜੀ ਵੱਲ ਗਿਆ ਸੀ, ਪਰ ਘਰ ਨਹੀਂ ਪਰਤਿਆ। ਪੁਲੀਸ ਵੱਲੋਂ ਭਾਲ ਕਰਨ ’ਤੇ ਨਹਿਰ ਦੀ ਪੱਟੜੀ ਤੋਂ ਬੱਚੇ ਦੀ ਟੀ-ਸ਼ਰਟ ਬਰਾਮਦ ਹੋਈ। ਇਸ ਦੌਰਾਨ ਬੱਚੇ ਦੇ ਨਹਾਉਣ ਸਮੇਂ ਨਹਿਰ ਵਿੱਚ ਰੁੜ੍ਹ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਅੱਜ ਉਸ ਦੀ ਲਾਸ਼ ਪਿੰਡ ਬੇਗਮਪੁਰਾ ਨੇੜਿਉਂ ਬਰਾਮਦ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤੀ ਹੈ।
Advertisement
Advertisement
Advertisement