For the best experience, open
https://m.punjabitribuneonline.com
on your mobile browser.
Advertisement

ਪੀਆਰਟੀਸੀ ਦੀ ਮਨਾਲੀ ’ਚ ਰੁੜੀ ਬੱਸ ਦੇ ਕੰਡਕਟਰ ਦੀ ਲਾਸ਼ ਵੀ ਮਿਲੀ

11:21 AM Jul 14, 2023 IST
ਪੀਆਰਟੀਸੀ ਦੀ ਮਨਾਲੀ ’ਚ ਰੁੜੀ ਬੱਸ ਦੇ ਕੰਡਕਟਰ ਦੀ ਲਾਸ਼ ਵੀ ਮਿਲੀ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
ਹਿਮਾਚਲ ਵਿਚ ਰੁੜ੍ਹੀ ਪੀਆਰਟੀਸੀ ਦੀ ਬੱਸ ਦੀ ਤਲਾਸ਼ ਜਾਰੀ ਹੈ। ਇਸ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਬੀਤੇ ਦਨਿ ਮਿਲ ਗਈ ਸੀ ਤੇ ਅੱਜ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਉਹ ਪਟਿਆਲਾ ਜ਼ਿਲ੍ਹੇ ਦਾ ਸੀ। ਪੀਆਰਟੀਸੀ ਦੇ ਪਟਿਆਲਾ ਸਥਿਤ ਹੈੱਡ ਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਸਵਾਰੀਆਂ ਲੈ ਕੇ 8 ਜੁਲਾਈ ਦੀ ਸਵੇਰ ਨੂੰ ਮਨਾਲੀ ਗਈ ਸੀ। ਉਸ ਮਗਰੋਂ ਸਵਾਰੀਆਂ ਉਤਰ ਕੇ ਇਹ ਬੱਸ ਜਦੋਂ ਪਾਰਕਿੰਗ ਵਿੱਚ ਖੜਾਈ ਹੋਈ ਸੀ ਤਾਂ ਅੱਧੀ ਰਾਤ ਨੂੰ ਆਇਆ ਪਾਣੀ ਇਸ ਨੂੰ ਰੋੜ ਕੇ ਲੈ ਗਿਆ। ਇਸ ਵਿੱਚ ਸੁੱਤੇ ਡਰਾਈਵਰ ਤੇ ਕੰਡਕਟਰ ਵੀ ਰੁੜ੍ਹ ਗਏ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੜਾਨਾ ਦਾ ਕਹਿਣਾ ਹੈ ਵਿਭਾਗ ਪੀੜਤ ਪਰਿਵਾਰਾਂ ਦੇ ਨਾਲ ਹੈ।

Advertisement

Advertisement
Tags :
Author Image

Advertisement
Advertisement
×