ਕੱਸੀ ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
03:01 PM Jul 31, 2024 IST
ਜਗਤਾਰ ਸਿੰਘ ਨਹਿਲ
ਲੌਂਗੋਵਾਲ, 31 ਜੁਲਾਈ
Advertisement
ਸ਼ੇਰੋਂ-ਲੌਂਗੋਵਾਲ ਰੋਡ ’ਤੇ ਪਿੰਡੀ ਬਟੂਹਾ ਖੁਰਦ ਨੇੜਿਓਂ ਗੁਜ਼ਰਦੀ ਕੱਸੀ ਵਿੱਚੋ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਰਾਹਗੀਰਾਂ ਨੂੰ ਸੂਏ ਵਿਚ ਇਕ 18-19 ਸਾਲ ਦੇ ਨੌਜਵਾਨ ਦੀ ਲਾਸ਼ ਤੈਰਦੀ ਵਿਖਾਈ ਦਿੱਤੀ। ਜਿਸ ਬਾਰੇ ਉਥੋਂ ਦੇ ਲੋਕਾਂ ਨੇ ਇਸ ਦੀ ਸੂਚਨ ਸਥਾਨਕ ਪੁਲੀਸ ਨੂੰ ਦਿੱਤੀ ਮ੍ਰਿਤਕ ਦੀ ਪਛਾਣ ਨਹੀ ਹੋ ਸਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਸੰਗਰੂਰ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ ਅਤੇ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ।
Advertisement
Advertisement