For the best experience, open
https://m.punjabitribuneonline.com
on your mobile browser.
Advertisement

ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੀਆਂ ਵੀਡੀਓ ਲੀਕ ਕਰਨ ਵਾਲਾ ਭਾਜਪਾ ਆਗੂ ਗ੍ਰਿਫ਼ਤਾਰ

11:49 AM May 11, 2024 IST
ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੀਆਂ ਵੀਡੀਓ ਲੀਕ ਕਰਨ ਵਾਲਾ ਭਾਜਪਾ ਆਗੂ ਗ੍ਰਿਫ਼ਤਾਰ
Advertisement

ਚਿਤਰਦੁਰਗ (ਕਰਨਾਟਕ), 11 ਮਈ
ਪੁਲੀਸ ਨੇ ਕਿਹਾ ਕਿ ਕਥਿਤ ਛੇੜਛਾੜ ਅਤੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਭਾਜਪਾ ਨੇਤਾ ਅਤੇ ਵਕੀਲ ਜੀ. ਦੇਵਰਾਜ ਗੌੜਾ ਨੂੰ ਅੱਜ ਮੌਕਾ-ਏ-ਵਾਰਦਾਤ ’ਤੇ ਲਿਜਾਇਆ ਗਿਆ। ਹਸਨ ਜ਼ਿਲ੍ਹੇ ਦੀ 36 ਸਾਲਾ ਔਰਤ ਦੀ ਸ਼ਿਕਾਇਤ 'ਤੇ ਗੌੜਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੀ ਜਾਇਦਾਦ ਵੇਚਣ ਵਿੱਚ ਮਦਦ ਕਰਨ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ ਅਤੇ ਬਲਾਤਕਾਰ ਕੀਤਾ। ਗੌੜਾ ਨੇ ਭਾਜਪਾ ਦੀ ਟਿਕਟ 'ਤੇ 2023 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਜੇਡੀ (ਐੱਸ) ਦੇ ਵਿਧਾਇਕ ਅਤੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਤੋਂ ਹਾਰ ਗਿਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਪਿਛਲੇ ਸਾਲ ਭਾਜਪਾ ਲੀਡਰਸ਼ਿਪ ਨੂੰ ਪ੍ਰਜਵਲ ਰੇਵੰਨਾ ਵੱਲੋਂ ਕਈ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਬਾਰੇ ਸੁਚੇਤ ਕੀਤਾ ਸੀ ਅਤੇ ਭਗਵਾ ਪਾਰਟੀ ਨੂੰ ਸਾਵਧਾਨ ਕੀਤਾ ਸੀ ਕਿ ਉਹ ਹਸਨ ਤੋਂ ਜੇਡੀ (ਐੱਸ) ਦੇ ਸੰਸਦ ਮੈਂਬਰ ਨੂੰ ਲੋਕ ਸਭਾ ਟਿਕਟ ਨਾ ਦੇਣ। ਭਾਜਪਾ ਆਗੂ ਅਤੇ ਪੇਸ਼ੇ ਤੋਂ ਵਕੀਲ ਜੀ. ਦੇਵਰਾਜ ਗੌੜਾ ਨੇ ਜਨਤਾ ਦਲ ਸੈਕੂਲਰ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨਾਲ ਸਬੰਧਤ ਅਸ਼ਲੀਲ ਵੀਡੀਓ ਕਥਿਤ ਤੌਰ ’ਤੇ ਜਨਤਕ ਕੀਤੀਆਂ ਸਨ। ਪੁਲੀਸ ਮੁਤਾਬਕ ਦੇਵਰਾਜ ਗੌੜਾ ਨੂੰ ਚਿਤਰਦੁਰਗ ਜ਼ਿਲ੍ਹੇ ਦੇ ਗੁਲਿਹਾਲ ਟੋਲ ਨਾਕੇ 'ਤੇ ਪੈਨ ਡਰਾਈਵ ਰਾਹੀਂ ਵੀਡੀਓ ਲੀਕ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ। ਕਰਨਾਟਕ 'ਚ 26 ਅਪਰੈਲ ਨੂੰ ਵੋਟਿੰਗ ਤੋਂ ਪਹਿਲਾਂ ਪ੍ਰਜਵਲ ਨਾਲ ਕਥਿਤ ਤੌਰ 'ਤੇ ਸਬੰਧਤ ਕਈ ਅਸ਼ਲੀਲ ਵੀਡੀਓ ਸਾਹਮਣੇ ਆਏ ਸਨ। ਦੇਵਰਾਜੇ ਗੌੜਾ 'ਤੇ ਇਨ੍ਹਾਂ ਵੀਡੀਓਜ਼ ਨੂੰ ਲੀਕ ਕਰਨ ਦਾ ਦੋਸ਼ ਹੈ। ਉਸ ਨੇ ਦੋਸ਼ ਰੱਦ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦਾ ਪੋਤਾ ਪ੍ਰਜਵਲ ਰੇਵੰਨਾ ਭਗੌੜਾ ਹੈ ਤੇ ਇੰਟਰਪੋਲ ਨੇ ਉਸ ਵਿਰੁੱਧ 'ਬਲੂ ਕਾਰਨਰ' ਨੋਟਿਸ ਜਾਰੀ ਕੀਤਾ ਹੈ।

Advertisement

Advertisement
Author Image

Advertisement
Advertisement
×