ਚਾਰ ਦੁਕਾਨਾਂ ਦੇ ਜਿੰਦਰੇ ਟੁੱਟੇ
10:31 AM Aug 26, 2024 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 25 ਅਗਸਤ
ਨਜ਼ਦੀਕੀ ਪਿੰਡ ਜਾਫਰਵਾਲ ਦੀਆਂ 4 ਦੁਕਾਨਾਂ ’ਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਜਾਣਕਾਰੀ ਮੁਤਾਬਿਕ ਪਰਵਾਸੀ ਮਜ਼ਦੂਰ ਗੁੱਡੂ ਸਵੀਟ ਸ਼ਾਪ ਦਾ ਸਟਰ ਭੰਨ ਕੇ ਫਰਿਜ, ਇਨਵਰਟਰ ਸੈਟ, 20 ਬੋਤਲਾਂ ਜੂਸ, ਕੋਲਡ ਡਰਿੰਕਸ ਦੀਆਂ ਪੇਟੀਆਂ, 5 ਕਿਲੋ ਮਠਿਆਈ, 9 ਕਿਲੋ ਪਨੀਰ, ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਅਤੇ 1 ਹਜ਼ਾਰ ਰੁਪਏ ਦੀ ਨਗਦੀ, ਕੁਲਵਿੰਦਰ ਸਿੰਘ ਵਾਸੀ ਪੱਤੋ ਖੁਰਦ ਦੀ ਦੁਕਾਨ ਅਨਮੋਲ ਟੇਲਰ ਤੋਂ ਇਨਵਰਟਰ ਸੈੱਟ, ਸਟੈਂਡ ਵਾਲਾ ਪੱਖਾ, ਗੁਰਦੇਵ ਸਿੰਘ ਵਾਸੀ ਨੰਗਲ ਅੰਬੀਆਂ ਦੀ ਦੁਕਾਨ ਪ੍ਰਭੂ ਕ੍ਰਿਪਾ ਕਲੀਨਿਕ ਤੋਂ ਇਨਵਰਟਰ ਸੈੱਟ, ਸਟੈਂਡ ਵਾਲਾ ਪੱਖਾ, ਵਾਈਬਰੇਸ਼ਨ ਮਸ਼ੀਨ ਅਤੇ 2 ਹਜ਼ਾਰ ਰੁਪਏ ਨਗਦ ਅਤੇ ਜੀਤ ਸਿੰਘ ਦੀ ਜੇ.ਐਸ.ਲੈਬਾਰੇਟਰੀ ਤੋਂ ਇਨਵਰਟਰ ਸੈੱਟ, ਸਟੈਂਡ ਵਾਲਾ ਪੱਖਾ ਅਤੇ 2800 ਰੁਪਏ ਨਗਦ ਚੋਰੀ ਕਰਕੇ ਲੈ ਗਏ।
Advertisement
Advertisement