ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਂਕ ਮੈਨੇਜਰ ਭੇਤ-ਭਰੇ ਢੰਗ ਨਾਲ ਕਾਰ ਸਮੇਤ ਸਰਹਿੰਦ ਨਹਿਰ ’ਚ ਡਿੱਗਾ

12:37 PM Oct 18, 2024 IST
ਪਿੰਡ ਭੁੱਲਰ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਸਰਹਿੰਦ ਨਹਿਰ ਵਿਚ ਡਿੱਗੇ ਬੈਂਕ ਮੈਨੇਜਰ ਦੀ ਤਲਾਸ਼ ਕਰਦੀ ਐਨਡੀਆਰਐੱਫ ਦੀ ਟੀਮ।

ਜਸਵੀਰ ਸਿੰਘ ਭੁੱਲਰ
ਦੋਦਾ, 18 ਅਕਤੂਬਰ
ਇਥੋਂ ਨੇੜਲੇ ਪਿੰਡ ਭੁੱਲਰ ਕੋਲੋਂ ਲੰਘਦੀਆਂ ਨਹਿਰਾਂ ਵਿੱਚੋਂ ਸਰਹਿੰਦ ਨਹਿਰ ਵਿਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸੈਂਟਰਲ ਬੈਂਕ ਲੱਖੇਵਾਲੀ ਦੇ ਮੈਨੇਜਰ ਸਿਮਰਨਦੀਪ ਸਿੰਘ ਦੇ ਕਥਿਤ ਤੌਰ ’ਤੇ ਕਾਰ ਸਮੇਤ ਡਿੱਗਣ ਦਾ ਪਤਾ ਲੱਗਾ। ਉਨ੍ਹਾਂ ਦੀ ਭਾਲ ਵਿਚ ਪੁਲੀਸ, ਪ੍ਰਸ਼ਾਸਨ ਤੇ ਐੱਨਡੀਆਰਐੱਫ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ।
ਇਹ ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਸਿਮਰਨਦੀਪ ਸਿੰਘ ਬੁੱਧਵਾਰ ਰਾਤ ਕਰੀਬ 11 ਵਜੇ ਆਪਣੇ ਹੋਰ ਸੱਤ ਦੋਸਤਾਂ ਸਮੇਤ ਨਹਿਰ ਕੰਢੇ ਪੁੱਜੇ ਸਨ। ਇਹ ਸਾਰੇ ਜਣੇ ਚਾਰ ਕਾਰਾਂ ਵਿਚ ਸਵਾਰ ਸਨ। ਜਾਣਕਾਰੀ ਮੁਤਾਬਕ ਬਾਕੀ ਸੱਤ ਜਣੇ ਰਾਤ ਕਰੀਬ ਦੋ-ਢਾਈ ਵਜੇ (ਵੀਰਵਾਰ ਤੜਕੇ) ਤਿੰਨ ਕਾਰਾਂ ਵਿਚ ਵਾਪਸ ਚਲੇ ਗਏ ਪਰ ਸਿਮਰਨਦੀਪ ਸਿੰਘ ਕਥਿਤ ਤੌਰ ’ਤੇ ਕਾਰ ਸਮੇਤ ਨਹਿਰ ਵਿਚ ਡਿੱਗ ਪਏ।
ਘਟਨਾ ਵਾਲੀ ਥਾਂ ਮੌਜੂਦ ਐੱਚਐੱਚਓ ਥਾਣਾ ਸਦਰ ਮੁਕਤਸਰ ਹਰਪ੍ਰੀਤ ਕੌਰ ਨੇ ਮਾਮਲੇ ਉਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਘਟਨਾ ਬਾਰੇ ਹੋਰ ਵੇਰਵੇ ਉਡੀਕੇ ਜਾ ਰਹੇ ਹਨ।

Advertisement

Advertisement