For the best experience, open
https://m.punjabitribuneonline.com
on your mobile browser.
Advertisement

ਸਮੁੰਦਰੀ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਜਲ ਸੈਨਾ ਵੱਲੋਂ ਨਾਕਾਮ

07:55 AM Mar 17, 2024 IST
ਸਮੁੰਦਰੀ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਜਲ ਸੈਨਾ ਵੱਲੋਂ ਨਾਕਾਮ
ਜਹਾਜ਼ ’ਤੇ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਜਲ ਸੈਨਾ ਦਾ ਹੈਲੀਕਾਪਟਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 16 ਮਾਰਚ
ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਤੱਟ ਨੇੜੇ ਜਹਾਜ਼ਾਂ ਨੂੰ ਅਗਵਾ ਕਰਨ ਦੀਆਂ ਸੋਮਾਲਿਆਈ ਸਮੁੰਦਰੀ ਲੁਟੇਰਿਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਥਿਆਰਬੰਦ ਸਮੁੰਦਰੀ ਲੁਟੇਰੇ ਐੱਮਵੀ ਰੁਏਨ ਨਾਮੀ ਇੱਕ ਮਾਲ ਢੋਣ ਵਾਲੇ ਜਹਾਜ਼ ’ਤੇ ਸਵਾਰ ਸਨ, ਜਿਹੜਾ ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ।
ਜਲ ਸੈਨਾ ਨੇ ਕਿਹਾ, ‘‘ਸਮੁੰਦਰੀ ਲੁਟੇਰਿਆਂ ਵੱਲੋਂ ਅਗਵਾ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਐੱਮਵੀ ਰੁਏਨ ਦੀ ਵਰਤੋਂ ਕੀਤੇ ਜਾਣ ਦੀ ਜਾਣਕਾਰੀ ਹੈ। ਇਹ ਜਹਾਜ਼ 14 ਦਸੰਬਰ ਨੂੰ ਸੋਮਾਲਿਆਈ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ।’’ ਬਿਆਨ ਮੁਤਾਬਕ ਭਾਰਤੀ ਜਲ ਸੈਨਾ ਵੱਲੋਂ 15 ਮਾਰਚ ਨੂੰ ਉਕਤ ਬੇੜੇ ਨੂੰ ਰੋਕਿਆ ਗਿਆ। ਜਲ ਸੈਨਾ ਦੱਸਿਆ ਕਿ ਜਹਾਜ਼ ਤੋਂ ਭਾਰਤੀ ਜੰਗੀ ਬੇੜੇ ’ਤੇ ਗੋਲੀਬਾਰੀ ਕੀਤੀ ਗਈ ਅਤੇ ਭਾਰਤੀ ਜਹਾਜ਼ ਵੱਲੋਂ ਸਵੈ-ਰੱਖਿਆ ਲਈ ਅਤੇ ਜਹਾਜ਼ ਵਿਚਲੇ ਸਵਾਰਾਂ ਨੂੰ ਬਚਾਉਣ ਲਈ ਲੋੜੀਦੀ ਤਾਕਤ ਦੀ ਵਰਤੋਂ ਨਾਲ ਕੌਮਾਂਤਰੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ। ਜਲ ਸੈਨਾ ਨੇ ਬਿਆਨ ’ਚ ਕਿਹਾ, ‘‘ਜਹਾਜ਼ ’ਤੇ ਸਵਾਰ ਸਮੁੰਦਰੀ ਲੁਟੇਰਿਆਂ ਨੂੰ ਆਤਮ-ਸਮਰਪਣ ਕਰਨ ਅਤੇ ਅਗਵਾ ਕੀਤੇ ਜਹਾਜ਼ ਤੇ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ।’’ ਜਲ ਸੈਨਾ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਭਾਰਤੀ ਜੰਗੀ ਬੇੜੇ ਤੇ ਲੰਬੀ ਦੂਰੀ ਦੇ ਗਸ਼ਤੀ ਜਹਾਜ਼ ਨੇ ਬੰਗਲਾਦੇਸ਼ੀ ਝੰਡੇ ਵਾਲੇ ਇਕ ਮਾਲ ਢੋਣ ਵਾਲੇ ਜਹਾਜ਼ ਨੂੰ ਅਗਵਾ ਕੀਤੇ ਜਾਣ ਮਗਰੋਂ ਉਸ ਦੀ ਮਦਦ ਕੀਤੀ ਜਿਸ ਦੌਰਾਨ ਜਹਾਜ਼ ’ਚ ਸਵਾਰ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×