For the best experience, open
https://m.punjabitribuneonline.com
on your mobile browser.
Advertisement

ਅਸਾਮ ਸਕੱਤਰੇਤ ਭਾਰਤ ਦਾ ਪਹਿਲਾ ਹਰਿਤ ਸਰਕਾਰੀ ਸੂਬਾਈ ਹੈੱਡਕੁਆਰਟਰ ਬਣਿਆ

08:44 AM Jun 17, 2024 IST
ਅਸਾਮ ਸਕੱਤਰੇਤ ਭਾਰਤ ਦਾ ਪਹਿਲਾ ਹਰਿਤ ਸਰਕਾਰੀ ਸੂਬਾਈ ਹੈੱਡਕੁਆਰਟਰ ਬਣਿਆ
Advertisement

ਗੁਹਾਟੀ, 16 ਜੂਨ
ਅਸਾਮ ਸਕੱਤਰੇਤ ਅੱਜ ਦੇਸ਼ ਦਾ ਪਹਿਲਾ ਹਰਿਤ ਸੂਬਾਈ ਸਰਕਾਰੀ ਹੈੱਡਕੁਆਰਟਰ ਬਣ ਗਿਆ ਹੈ। ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਅੱਜ ਇਸ ਦੇ ਕੈਂਪਸ ’ਤੇ 2.5 ਮੈਗਾਵਾਟ ਸੋਲਰ ਪਾਵਰ ਪ੍ਰਾਜੈਕਟ ਦਾ ਉਦਘਾਟਨ ਕੀਤਾ।
ਸ੍ਰੀ ਸਰਮਾ ਨੇ ਇੱਥੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ 12.2 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਇਸ ਸੂਰਜੀ ਊਰਜਾ ਪਲਾਂਟ ਨਾਲ ਹਰ ਮਹੀਨੇ ਬਿਜਲੀ ਬਿੱਲ ਦੇ 30 ਲੱਖ ਰੁਪਏ ਬਚਣਗੇ। ਉਨ੍ਹਾਂ ਸਮਾਗਮ ਤੋਂ ਬਾਅਦ ‘ਐਕਸ’ ’ਤੇ ਪਾਈ ਪੋਸਟ ’ਚ ਕਿਹਾ, ‘ਅੱਜ ਅਸੀਂ ਨੈੱਟ-ਜ਼ੀਰੋ ਸਰਕਾਰ ਬਣਨ ਦੇ ਆਪਣੇ ਟੀਚੇ ਵੱਲ ਇੱਕ ਵੱਡੀ ਪੁਲਾਂਘ ਪੁੱਟੀ ਹੈ ਕਿਉਂਕਿ ਮੈਂ ਜਨਤਾ ਭਵਨ ’ਚ 2.5 ਮੈਗਾਵਾਟ ਦੇ ਸੋਲਰ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਿਸ ਨਾਲ ਅਸਾਮ ਗਰੀਨ ਸਕੱਤਰੇਤ, ਭਾਰਤ ਦਾ ਪਹਿਲਾ ਗਰੀਨ ਸਕੱਤਰੇਤ ਬਣ ਗਿਆ ਹੈ।’ ਉਨ੍ਹਾਂ ਕਿਹਾ ਕਿ ਹੁਣ ਤੋਂ ਸਕੱਤਰੇਤ ਕੰਪਲੈਕਸ ਪੂਰੀ ਤਰ੍ਹਾਂ ਸੂਰਜੀ ਊਰਜਾ ’ਤੇ ਚੱਲੇਗਾ ਜਿਸ ਨਾਲ ਬਿਜਲੀ ਦੇ ਬਿੱਲ ’ਤੇ ਹਰ ਮਹੀਨੇ 30 ਲੱਖ ਰੁਪਏ ਦੀ ਬਚਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਸਰਕਾਰੀ ਅਦਾਰਿਆਂ ’ਤੇ ਸੋਲਰ ਪਲਾਂਟ ਲਾਏ ਜਾਣਗੇ ਅਤੇ ਇਨ੍ਹਾਂ ਦੀ ਸ਼ੁਰੂਆਤ ਮੈਡੀਕਲ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਹੁਣ ਤੱਕ ਸਾਰੇ ਮੰਤਰੀਆਂ, ਸੀਨੀਅਰ ਅਫਸਰਾਂ ਤੇ ਸਰਕਾਰੀ ਮਕਾਨਾਂ ’ਚ ਰਹਿੰਦੇ ਹੋਰ ਸਟਾਫ ਦਾ ਬਿਜਲੀ ਬਿੱਲ ਸਰਕਾਰ ਵੱਲੋਂ ਭਰਿਆ ਜਾਂਦਾ ਸੀ ਪਰ ਜੁਲਾਈ ਤੋਂ ਇਹ 75 ਸਾਲ ਪੁਰਾਣਾ ਰੁਝਾਨ ਬੰਦ ਹੋਵੇਗਾ। ਹੁਣ ਅਸੀਂ ਆਪਣਾ ਬਿੱਲ ਖੁਦ ਭਰਾਂਗੇ।’ -ਪੀਟੀਆਈ

Advertisement

Advertisement
Author Image

Advertisement
Advertisement
×