ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਨ ਨੇ ‘ਸਵਾਰੀ ਜ਼ਿੰਮੇਦਾਰੀ ਕੀ’ ਜਾਗਰੂਕਤਾ ਰੈਲੀ ਕੱਢੀ

08:50 AM May 28, 2024 IST
ਵੋਟਰ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਮਈ
ਦੇਸ਼ ਦੇ ਜਮਹੂਰੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਦੀ ਦ੍ਰਿੜ ਵਚਨਬੱਧਤਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਰੈਪੀਡੋ ਦੇ ਸਹਿਯੋਗ ਨਾਲ ‘ਸਵਾਰੀ ਜ਼ਿੰਮੇਦਾਰੀ ਕੀ’ ਪਹਿਲਕਦਮੀ ਕੀਤੀ ਹੈ। ਜਿਸ ਵਿੱਚ ਰੈਪੀਡੋ ਪਹਿਲੀ ਜੂਨ ਨੂੰ ਵੋਟਰਾਂ ਨੂੰ ਮੁਫ਼ਤ ਬਾਈਕ ਟੈਕਸੀ ਦੀ ਪੇਸ਼ਕਸ਼ ਕਰੇਗਾ। ਇਸ ਤਾਲਮੇਲ ਦੀ ਨਿਰੰਤਰਤਾ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਸੋਮਵਾਰ ਨੂੰ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਮਤਦਾਨ ਵਾਲੇ ਦਿਨ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ‘ਵੋਟ ਨਾਓ’ ਕੋਡ ਦੀ ਵਰਤੋਂ ਕਰਕੇ ਰੈਪੀਡੋ ਐਪ ’ਤੇ ਚੋਣ ਬੂਥ ਲਈ ਮੁਫ਼ਤ ਰਾਈਡ ਦਾ ਲਾਭ ਲੈ ਸਕਦੇ ਹਨ। ਵੋਟਰਾਂ ਨੂੰ ਪੋਲਿੰਗ ਬੂਥ ਅਤੇ ਬੂਥ ਤੋਂ ਘਰ-ਘਰ ਪਹੁੰਚਾਉਣ ਲਈ 500 ਤੋਂ ਵੱਧ ਮੋਟਰ ਬਾਈਕ ਉਪਲਬਧ ਹੋਣਗੇ।

Advertisement

Advertisement
Advertisement