ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਨ ਨੇ ਬੱਤੀਆਂ ਵਾਲੇ ਚੌਕ ਦੀ ਮੁਰੰਮਤ ਕਰਵਾਈ

11:14 AM Jun 16, 2024 IST
ਬੱਤੀਆਂ ਵਾਲੇ ਚੌਕ ਵਿੱਚ ਭਰੇ ਹੋਏ ਟੋਏ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 15 ਜੂਨ
ਇੱਥੇ ਨਵੇਂ ਬੱਸ ਅੱਡੇ ਦੇ ਸਾਹਮਣੇ ਖਸਤਾ ਹਾਲ ਬੱਤੀਆਂ ਵਾਲੇ ਚੌਕ ਦੀ ਪ੍ਰਸ਼ਾਸਨ ਨੇ ਮੁਰੰਮਤ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਚੌਕ ’ਚ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ, ਜਿਨ੍ਹਾਂ ਨੂੰ ਹੁਣ ਪ੍ਰੀਮਿਕਸ ਪਾ ਕੇ ਭਰ ਦਿੱਤਾ ਹੈ। ਇਸ ਸਬੰਧੀ ਬੀਤੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ’ਚ ਖਬਰ ਵੀ ਪ੍ਰਕਾਸ਼ਿਤ ਹੋਈ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਕੱਲ੍ਹ ਚੌਕ ’ਚ ਪਏ ਟੋਏ ਭਰਨ ਦੇ ਨਾਲ ਨਾਲ ਇੱਥੇ ਬਰਮਾ ਵਿਚ ਪਏ ਟੋਏ ਵੀ ਭਰ ਦਿੱਤੇ ਗਏ। ਲੋਕਾਂ ਨੇ ਸਮੱਸਿਆ ਦਾ ਹੱਲ ਕਰਵਾਉਣ ਲਈ ‘ਪੰਜਾਬੀ ਟ੍ਰਿਬਿਊਨ’ ਦਾ ਧੰਨਵਾਦ ਕੀਤਾ ਹੈ। ਡਾ. ਧਰਮਿੰਦਰ ਤੇ ਬਲਵਿੰਦਰ ਨੇ ਕਿਹਾ ਕਿ ਇੱਥੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਸਨ ਪਰ ‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀ ਖ਼ਬਰ ਦਾ ਤੁਰੰਤ ਅਸਰ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲੀ ਹੈ।

Advertisement

Advertisement
Advertisement