ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਸ ਦੱਸਣ ਵਾਲੀ ਲੜਕੀ ਤੋਂ ਪ੍ਰਸ਼ਾਸਨ ਬੇਖ਼ਬਰ

07:23 AM Sep 15, 2023 IST

ਗੁਰਬਖਸ਼ਪੁਰੀ
ਤਰਨ ਤਾਰਨ, 14 ਸਤੰਬਰ
ਇਲਾਕੇ ਦੇ ਇਕ ਪਿੰਡ ਦੀ ਲੜਕੀ ਦੀਆਂ ਸ਼ੱਕੀ ਗਤੀਵਿਧੀਆਂ ਜਿਥੇ ਉਸ ਦੇ ਪਿੰਡ ਅਤੇ ਆਸ ਪਾਸ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉਥੇ ਇਸ ਸਬੰਧੀ ਪ੍ਰਸ਼ਾਸਨ ਦਾ ਮੂਕ ਦਰਸ਼ਕ ਬਣੇ ਰਹਿਣਾ ਹੋਰ ਵੀ ਗੰਭੀਰ ਮੁੱਦਾ ਹੈ| ਇਹ ਲੜਕੀ ਬੀਤੇ ਮਹੀਨੇ ਤੋਂ ਆਪਣੇ ਆਪ ਨੂੰ ਭਾਰਤ ਸਰਕਾਰ ਦੇ ਇਕ ਸਰਵਉੱਚ ਅਦਾਰੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰ ਲੈਣ ਅਤੇ ਆਈਪੀਐਸ ਸਿਲੈਕਟ ਹੋਣ ਦਾ ਦਾਅਵਾ ਕਰ ਰਹੀ ਹੈ| ਉਸ ਕੋਲ ਕੁਝ ਅਗਿਆਤ ਗ਼ੈਰਸਰਕਾਰੀ ਅਦਾਰਿਆਂ ਦੀਆਂ ਸ਼ੀਲਡਾਂ ਵਗੈਰਾਂ ਹਨ, ਜਿਨ੍ਹਾਂ ’ਤੇ ਉਸ ਨੂੰ ਆਈਪੀਐੱਸ ਲਿਖਿਆ ਗਿਆ ਹੈ| ਉਸ ਦੇ ਇਸ ਦਾਅਵੇ ਦੇ ਅਧਾਰ ’ਤੇ ਉਸ ਨੂੰ ਉਸ ਸਕੂਲ ਦੇ ਪ੍ਰਬੰਧਕ ਸਨਮਾਨਿਤ ਵੀ ਕਰ ਚੁੱਕੇ ਹਨ ਜਿੱਥੋਂ ਉਸ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ| ਸੋਸ਼ਲ ਮੀਡੀਆ ’ਤੇ ਉਸ ਦੀਆਂ ਇੰਟਰਵਿਊਆਂ ਘਰ ਘਰ ਤੱਕ ਪਹੁੰਚ ਚੁੱਕੀਆਂ ਹਨ| ਉਸ ਨੇ ਚੋਟੀ ਦੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਘਰ ਬੁਲਾ ਕੇ ਜਾਣਕਾਰੀ ਵਿੱਚ ਦਾਅਵਾ ਕੀਤਾ ਕਿ ਉਸ ਨੇ ਤਰਨ ਤਾਰਨ ਦੇ ਸਕੂਲ ਤੋਂ 12 ਵੀਂ ਜਮਾਤ ਪਾਸ ਕਰਨ ਉਪਰੰਤ ਤਰਨ ਤਾਰਨ ਦੇ ਮਾਤਾ ਗੰਗਾ ਗਰਲਜ਼ ਕਾਲਜ ਤੋਂ ਬੀਸੀਏ ਪਾਸ ਕੀਤੀ ਹੈ ਅਤੇ ਇਸ ਸਾਲ ਉਹ ਉਥੇ ਹੀ ਐੱਮਸੀਏ ਦੀ ਪੜ੍ਹਾਈ ਕਰ ਰਹੀ ਸੀ ਕਿ ਉਹ ਆਈਪੀਐਸ ‘ਸਿਲੈਕਟ’ ਹੋ ਗਈ| ਉਹ ਪੱਤਰਕਾਰਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕੀ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਆਈਪੀਐੱਸ ਦੀ ਸਿਖਲਾਈ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲੀਸ ਅਕੈਡਮੀ ਹੈਦਰਾਬਾਦ ਵਿੱਚ 5 ਸਤੰਬਰ ਤੋਂ ਸ਼ੁਰੂ ਹੋਣੀ ਹੈ ਜਿਸ ਲਈ ਉਸ ਨੇ 3 ਸਤੰਬਰ ਨੂੰ ਘਰੋਂ ਹੈਦਰਾਬਾਦ ਲਈ ਰਵਾਨਾ ਹੋਣਾ ਹੈ। ਬੀਤੇ ਦਿਨਾਂ ਤੋਂ ਉਹ ਅਚਾਨਕ ਇਲਾਕੇ ਤੋਂ ਗਾਇਬ ਹੈ। ਇਸ ਸਬੰਧੀ ਉਸ ਦੇ ਪਰਿਵਾਰ ਵਾਲੇ ਆਖਦੇ ਹਨ ਕਿ ਸਰਕਾਰ ਨੇ ਆਈਪੀਐੱਸ ਸਿਲੈਕਟ ਹੋਏ ਉਮੀਦਵਾਰਾਂ ਨੂੰ ਵਿਦੇਸ਼ੀ ਟੂਰ ’ਤੇ ਭੇਜਣਾ ਹੈ ਜਿਸ ਲਈ ਕੁਝ ਹੋਰਨਾਂ ਉਮੀਦਵਾਰਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਉਸ ਦੀ ਸਿਖਲਾਈ ਅਜੇ ਪਛੜ ਗਈ ਹੈ| ਮਾਤਾ ਗੰਗਾ ਗਰਲਜ਼ ਕਾਲਜ ਵਲੋਂ ਜਾਣਕਾਰੀ ਦੇਣ ’ਤੇ ਕਿਹਾ ਕਿ ਉਹ ਲੜਕੀ ਪਿਛਲੇ ਸਾਲ ਕਾਲਜ ਤੋਂ ਬੀਸੀਏ ਦੇ ਸੈਕਿੰਡ ਸਮੈਸਟਰ ਦੀ ਪੜ੍ਹਾਈ ਵਿਚਾਲੇ ਛੱਡ ਕੇ ਚਲੇ ਗਈ ਸੀ| ਕਾਲਜ ਸੂਤਰਾਂ ਨਾਲ ਹੀ ਕਿਹਾ ਕਿ ਕਾਲਜ ਵਿੱਚ ਐੱਮਸੀਏ ਦੀ ਪੜ੍ਹਾਈ ਦੀ ਵਿਵਸਥਾ ਹੀ ਨਹੀਂ ਹੈ|

Advertisement

ਖਾਮੀ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ: ਐੱਸਡੀਐੱਮ

ਡੀਐੱਸਪੀ ਤਰਸੇਮ ਮਸੀਹ ਨੇ ਨਾ ਤਾਂ ਮੋਬਾਈਲ ਫੋਨ ’ਤੇ ਨਾ ਹੀ ਐੱਸਐੱਮਐੱਸ ਭੇਜਣ ਦਾ ਕੋਈ ਜਵਾਬ ਦਿੱਤਾ| ਐੱਸਡੀਐਮ ਰਜਨੀਸ਼ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਖਾਮੀ ਦੇ ਧਿਆਨ ਵਿੱਚ ਆਉਣ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ|

Advertisement
Advertisement