ਨੌਜਵਾਨ ’ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਜਲੰਧਰ, 30 ਅਕਤੂਬਰ
ਲਾਂਬੜਾ ਦੇ ਪਿੰਡ ਅਠੌਲਾ ਨੇੜੇ 22 ਅਕਤੂਬਰ ਦੀ ਦੇਰ ਰਾਤ ਟਰੈਕਟਰ ਸਵਾਰ ਨੌਜਵਾਨ ਨੂੰ ਗੋਲੀਆਂ ਮਾਰਨ ਦਾ ਮਾਮਲਾ ਪੁਲੀਸ ਨੇ ਹੱਲ ਕਰ ਲਿਆ ਹੈ। ਨੌਜਵਾਨ ਦੀ ਹੱਤਿਆ ਦੀ ਫਿਰੌਤੀ ਅਮਰੀਕਾ ਰਹਿੰਦੇ ਉਸ ਦੇ ਰਿਸ਼ਤੇਦਾਰ ਨੇ ਦਿੱਤੀ ਸੀ। ਪੁਲੀਸ ਨੇ ਵਿਦੇਸ਼ ’ਚ ਬੈਠੇ ਮੁਲਜ਼ਮ ਦੇ ਪਤਿਾ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਨਾਜਾਇਜ਼ ਹਥਿਆਰ ਅਤੇ ਇੱਕ ਕਾਰ ਬਰਾਮਦ ਹੋਈ ਹੈੈ। ਮੁਲਜ਼ਮਾਂ ਦੀ ਪਛਾਣ ਸ਼ੂਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਰੰਗੜ ਨੰਗਲ ਅਤੇ ਅਮਤਿਪਾਲ ਸਿੰਘ ਉਰਫ਼ ਅਮਤਿ ਵਾਸੀ ਬਟਾਲਾ ਵਜੋਂ ਹੋਈ ਹੈ। ਇਸ ਮਾਮਲੇ ’ਚ ਮੁੱਖ ਮੁਲਜ਼ਮ ਦੇ ਪਤਿਾ ਹਰਵਿੰਦਰ ਸਿੰਘ ਵਾਸੀ ਬਟਾਲਾ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਅੰਮ੍ਰਤਿਸਰ ਅਤੇ ਵਜਿੇ ਮਸੀਹ ਵਾਸੀ ਬਟਾਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਚੰਡੀਗੜ੍ਹ ਵੱਲ ਭੱਜ ਗਏ ਸਨ ਜਿੱਥੇ ਅਗਲੇ ਹੀ ਦਿਨ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਨਾਜਾਇਜ਼ ਅਸਲੇ ਸਣੇ ਕਾਬੂ ਕਰ ਲਿਆ। ਜਲੰਧਰ ਪੁਲੀਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਚੰਡੀਗੜ੍ਹ ’ਚ ਗ੍ਰਿਫ਼ਤਾਰ ਹੋ ਚੁੱਕੇ ਹਨ। ਜਲੰਧਰ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਉੱਥੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ। ਇਸ ਦੇ ਆਧਾਰ ’ਤੇ ਪੁਲੀਸ ਨੇ ਅਮਰੀਕਾ ਬੈਠੇ ਹੁਸਨਦੀਪ ਦੇ ਪਤਿਾ ਹਰਵਿੰਦਰ ਸਿੰਘ ਨੂੰ ਸੋਮਵਾਰ ਸਵੇਰੇ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ।
ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਹੁਸਨਦੀਪ ਜਾਇਦਾਦ ਦੇ ਝਗੜੇ ਕਾਰਨ ਕਿਸਾਨ ਦੀ ਹੱਤਿਆ ਕਰਨਾ ਚਾਹੁੰਦਾ ਸੀ। ਇਸੇ ਲਈ ਉਸ ਨੇ ਫਿਰੌਤੀ ਅਦਾ ਕੀਤੀ। ਮੁਲਜ਼ਮ ਨੇ ਨਿਸ਼ਾਨੇਬਾਜ਼ਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਲੋੜ ਪੈਣ ’ਤੇ ਪੈਸੇ ਭੇਜ ਦਿੱਤੇ ਜਾਣਗੇ।