For the best experience, open
https://m.punjabitribuneonline.com
on your mobile browser.
Advertisement

ਮੁਲਜ਼ਮ ਨੇ ਜੱਜ ਨੂੰ ਅਦਾਲਤ ’ਚ ਕੁੱਟਿਆ

08:13 AM Jan 05, 2024 IST
ਮੁਲਜ਼ਮ ਨੇ ਜੱਜ ਨੂੰ ਅਦਾਲਤ ’ਚ ਕੁੱਟਿਆ
ਹਮਲੇ ਮਗਰੋਂ ਸੰਭਲਦੀ ਹੋਈ ਕਲਾਰਕ ਕਾਊਂਟੀ ਦੀ ਜ਼ਿਲ੍ਹਾ ਜੱਜ। -ਫੋਟੋ: ਏਪੀ
Advertisement

ਲਾਸ ਵੇਗਾਸ, 4 ਜਨਵਰੀ
ਕੁੱਟਮਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਮੁਲਜ਼ਮ ਨੇ ਨੇਵਾਦਾ ਦੀ ਜੱਜ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਉਸ ਨੂੰ ਸਜ਼ਾ ਸੁਣਾਉਣ ਵਾਲੀ ਸੀ। ਅਦਾਲਤ ਦੇ ਕਮਰੇ ’ਚ ਹੋਈ ਹਿੰਸਾ ਦੀ ਇਸ ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਨਸ਼ਰ ਹੋ ਰਿਹਾ ਹੈ। ਮੁਲਜ਼ਮ ਡਿਓਬਰਾ ਡਿਲੋਨ ਰੈਡੇਨ (30) ਨੇ ਕਲਾਰਕ ਕਾਊਂਟੀ ਜ਼ਿਲ੍ਹਾ ਜੱਜ ਮੈਰੀ ਕੇਯ ਹੋਲਥਸ ’ਤੇ ਹਮਲਾ ਕੀਤਾ ਜੋ ਆਪਣੀ ਕੁਰਸੀ ਤੋਂ ਡਿੱਗ ਪਈ ਅਤੇ ਉਸ ਦਾ ਸਿਰ ਪਿੱਛੇ ਕੰਧ ਨਾਲ ਜਾ ਟਕਰਾਇਆ। ਉਸ ਨੂੰ ਕੁਝ ਸੱਟਾਂ ਲੱਗੀਆਂ ਹਨ। ਜੱਜ ਨੂੰ ਬਚਾਉਣ ਆਏ ਮਾਰਸ਼ਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਹੈ। ਮੁਲਜ਼ਮ ਨੂੰ ਹਮਲੇ ਦੇ ਤੁਰੰਤ ਮਗਰੋਂ ਅਦਾਲਤ ਅਤੇ ਜੇਲ੍ਹ ਅਫ਼ਸਰਾਂ ਵੱਲੋਂ ਜ਼ਮੀਨ ’ਤੇ ਢਾਹ ਲਿਆ ਗਿਆ ਅਤੇ ਉਨ੍ਹਾਂ ’ਚੋਂ ਕੁਝ ਉਸ ਨੂੰ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ। ਉਸ ਨੂੰ ਗ੍ਰਿਫ਼ਤਾਰ ਕਰਕੇ ਕਲਾਰਕ ਕਾਊਂਟੀ ਡਿਟੈਨਸ਼ਨ ਸੈਂਟਰ ’ਚ ਬੰਦ ਕਰ ਦਿੱਤਾ ਗਿਆ ਹੈ। ਉਸ ’ਤੇ ਜੱਜ ਤੇ ਅਦਾਲਤ ਦੇ ਅਧਿਕਾਰੀਆਂ ’ਤੇ ਹਮਲੇ ਕਰਨ ਦੇ ਨਵੇਂ ਦੋਸ਼ ਲੱਗੇ ਹਨ। ਰੈਡੇਨ ਨੇ ਪਿਛਲੇ ਸਾਲ ਇਕ ਵਿਅਕਤੀ ’ਤੇ ਬੇਸਬਾਲ ਦੇ ਬੱਲੇ ਨਾਲ ਹਮਲਾ ਕੀਤਾ ਸੀ ਅਤੇ ਉਹ ਕੇਸ ਦਾ ਸਾਹਮਣਾ ਕਰ ਰਿਹਾ ਸੀ। ਕੇਸ ਦੀ ਸੁਣਵਾਈ ਦੌਰਾਨ ਉਸ ਨੇ ਜੱਜ ਨੂੰ ਅਪੀਲ ਕੀਤੀ ਸੀ ਕਿ ਉਸ ਨਾਲ ਨਰਮੀ ਵਰਤੀ ਜਾਵੇ ਪਰ ਜਦੋਂ ਜੱਜ ਨੇ ਉਸ ਨੂੰ ਜੇਲ੍ਹ ਭੇਜਣ ਦਾ ਇਰਾਦਾ ਜ਼ਾਹਿਰ ਕੀਤਾ ਅਤੇ ਮਾਰਸ਼ਲ ਉਸ ਨੂੰ ਹੱਥਕੜੀਆਂ ਲਗਾਉਣ ਲਈ ਅੱਗੇ ਵਧਿਆ ਤਾਂ ਰੈਡੇਨ ਗਾਲ੍ਹਾਂ ਕੱਢਦਾ ਹੋਇਆ ਜੱਜ ਨੂੰ ਮਾਰਨ ਲਈ ਦੌੜ ਪਿਆ। -ਏਪੀ

Advertisement

Advertisement
Advertisement
Author Image

sukhwinder singh

View all posts

Advertisement