For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

11:10 AM Mar 23, 2024 IST
ਆੜ੍ਹਤੀਆਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪੇ੍ਰਰਕ
ਕਾਲਾਂਵਾਲੀ, 22 ਮਾਰਚ
ਮੰਡੀ ਕਾਲਾਂਵਾਲੀ ਦੇ ਆੜ੍ਹਤੀਆਂ ਨੇ ਅੱਜ ਐੱਸਡੀਐੱਮ ਦੀ ਗੈਰਹਾਜ਼ਰੀ ਵਿੱਚ ਤਹਿਸੀਲਦਾਰ ਨਵਨੀਤ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਕਣਕ ਅਤੇ ਸਰ੍ਹੋਂ ਦੀ ਖਰੀਦ ’ਤੇ 2.5 ਫੀਸਦੀ ਕਮਿਸ਼ਨ ਦੇਣ ਦੀ ਮੰਗ ਕੀਤੀ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਕਮਿਸ਼ਨ ਏਜੰਟਾਂ ਨੇ ਹਮੇਸ਼ਾ ਹੀ ਸਰਕਾਰ ਨਾਲ ਮਿਲ ਕੇ ਮਾਲੀਆ ਮੁਹੱਈਆ ਕਰਵਾ ਕੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਜਦੋਂ ਵੀ ਸੂਬੇ ਵਿੱਚ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਕਮਿਸ਼ਨ ਏਜੰਟਾਂ ਨੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਰਕਾਰ ਦੀ ਮਦਦ ਕੀਤੀ ਹੈ ਪਰ ਲੰਬੇ ਸਮੇਂ ਤੋਂ ਕਣਕ ਅਤੇ ਸਰ੍ਹੋਂ ’ਤੇ ਪੂਰੀ ਦਾਮੀ ਨਾ ਮਿਲਣ ਕਾਰਨ ਕਮਿਸ਼ਨ ਏਜੰਟਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×