ਜੀਐੱਸਟੀ ਕੌਂਸਲ ਦੀ 53ਵੀਂ ਬੈਠਕ 22 ਨੂੰ ਨਵੀਂ ਦਿੱਲੀ ’ਚ
01:43 PM Jun 13, 2024 IST
Advertisement
ਨਵੀਂ ਦਿੱਲੀ, 13 ਜੂਨ
ਜੀਐੱਸਟੀ ਕੌਂਸਲ ਦੀ ਬੈਠਕ 22 ਜੂਨ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ। ਜੀਐੱਸਟੀ ਕੌਂਸਲ ਸਕੱਤਰੇਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ’ਤੇ ਲਿਖਿਆ, ‘ਜੀਐਸਟੀ ਕੌਂਸਲ ਦੀ 53ਵੀਂ ਮੀਟਿੰਗ 22 ਜੂਨ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ।’ ਲੋਕ ਸਭਾ ਚੋਣਾਂ ਤੋਂ ਬਾਅਦ ਕੌਂਸਲ ਦੀ ਇਹ ਪਹਿਲੀ ਮੀਟਿੰਗ ਹੈ। ਕੌਂਸਲ ਦੀ 52ਵੀਂ ਮੀਟਿੰਗ 7 ਅਕਤੂਬਰ 2023 ਨੂੰ ਹੋਈ ਸੀ, ਜਿਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ ਸੀ।
Advertisement
Advertisement
Advertisement