For the best experience, open
https://m.punjabitribuneonline.com
on your mobile browser.
Advertisement

Tharoor slams BJP ਹਮਲਾਵਰ ਵਤੀਰਾ ਭਾਰਤ ਲਈ ਸ਼ਰਮਿੰਦਗੀ ਦੀ ਵਜ੍ਹਾ: ਥਰੂਰ

01:38 PM Dec 08, 2024 IST
tharoor slams bjp ਹਮਲਾਵਰ ਵਤੀਰਾ ਭਾਰਤ ਲਈ ਸ਼ਰਮਿੰਦਗੀ ਦੀ ਵਜ੍ਹਾ  ਥਰੂਰ
ਸ਼ਸ਼ੀ ਥਰੂਰ।
Advertisement
ਨਵੀਂ ਦਿੱਲੀ, 8 ਦਸੰਬਰ
ਅਮਰੀਕਾ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਪਿੱਛੇ ਅਮਰੀਕੀ ‘ਡੀਪ ਸਟੇਟ’ ਤੱਤ ਹਨ, ਜਿਸ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਹਮਲਾਵਰ ਵਤੀਰਾ ਭਾਰਤ ਲਈ ਸ਼ਰਮਿੰਦਗੀ ਦੀ ਗੱਲ ਹੈ।
ਅਮਰੀਕਾ ਨੇ ਸ਼ਨਿਚਰਵਾਰ ਨੂੰ ਭਾਜਪਾ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਫੰਡਿਡ ਸੰਸਥਾ ਅਤੇ ਅਮਰੀਕੀ ‘ਡੀਪ ਸਟੇਟ’ ਤੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰੋਬਾਰੀ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ‘ਡੀਪ ਸਟੇਟ’ ਸਰਕਾਰ, ਨੌਕਰਸ਼ਾਹੀ, ਖੁਫ਼ੀਆ ਏਜੰਸੀਆਂ ਤੇ ਹੋਰ ਸਰਕਾਰ ਸੰਸਥਾਵਾਂ ਦੇ ਅੰਦਰ ਸਥਾਪਤ ਇਕ ਅਣਅਧਿਕਾਰਤ ਗੁਪਤ ਨੈੱਟਵਰਕ ਹੈ।
ਅਮਰੀਕੀ ਦੂਤਾਵਾਸ ਦੇ ਇਕ ਤਰਜਮਾਨ ਨੇ ਦੋਸ਼ਾਂ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਕਿਹਾ ਕਿ ਅਮਰੀਕਾ ਸਰਕਾਰ ਦੁਨੀਆ ਭਰ ਵਿੱਚ ਮੀਡੀਆ ਦੀ ਆਜ਼ਾਦੀ ਦੀ ਪੈਰੋਕਾਰ ਰਹੀ ਹੈ।
ਇਸ ਤੋਂ ਪਹਿਲਾਂ ਭਾਜਪਾ ਨੇ ਵੀਰਵਾਰ ਨੂੰ ਦੋਸ਼ ਲਾਇਆ ਸੀ ਕਿ ਅਮਰੀਕਾ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਸ਼ਾਮਲ ਤੱਤਾਂ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਮੀਡੀਆ ਪੋਰਟਲ ਓਸੀਸੀਆਰਪੀ (ਆਰਗੇਨਾਈਜ਼ਡ ਕ੍ਰਾਈਮ ਐਂਡ ਕੁਰੱਪਸ਼ਨ ਰਿਪੋਰਟਿੰਗ ਪ੍ਰਾਜੈਕਟ) ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮਿਲੀਭੁਗਤ ਕੀਤੀ।
ਥਰੂਰ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇਹ ਸਪੱਸ਼ਟ ਹੈ ਕਿ ਭਾਜਪਾ ਨੂੰ ਨਾ ਤਾਂ ਲੋਕਤੰਤਰ ਦੀ ਸਮਝ ਹੈ ਅਤੇ ਨਾ ਹੀ ਕੂਟਨੀਤੀ ਦੀ। ਉਹ ਹੋਛੀ ਸਿਆਸਤ ਵਿੱਚ ਐਨੇ ਅੰਨੇ ਹੋ ਗਏ ਹਨ ਕਿ ਉਹ ਲੋਕਤੰਤਰ ਵਿੱਚ ਆਜ਼ਾਦ ਮੀਡੀਆ ਅਤੇ ਜਿਊਂਦੀਆਂ ਆਜ਼ਾਦ ਨਾਗਰਿਕ ਸੰਸਥਾਵਾਂ ਦੀਆਂ ਕੀਮਤਾਂ ਨੂੰ ਭੁੱਲ ਗਏ ਹਨ, ਅਤੇ ਉਹ ਪ੍ਰਮੁੱਖ ਦੇਸ਼ਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵਿੱਚ ਸੱਤਾਧਾਰੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਅਣਜਾਨ ਹਨ।’’ -ਪੀਟੀਆਈ
Advertisement
Advertisement
Author Image

Advertisement