ਅਕਾਲੀ ਦਲ (ਅ) ਦੇ ਉਮੀਦਵਾਰ ਵੱਲੋਂ ਵੋਟਰਾਂ ਦਾ ਧੰਨਵਾਦ
10:56 AM Jun 08, 2024 IST
Advertisement
ਡੇਰਾਬੱਸੀ (ਅਤਰ ਸਿੰਘ): ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਪ੍ਰੋ. ਮਹਿੰਦਰ ਪਾਲ ਸਿੰਘ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੰਚਾਰਜ ਬੀਬੀ ਬਲਵਿੰਦਰ ਕੌਰ ਅਤੇ ਹਲਕੇ ਦੇ ਸਾਰੇ ਪਾਰਟੀ ਨਾਲ ਜੁੜੇ ਵਰਕਰਾਂ, ਵੋਟਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਪਾਰਟੀ ਨਾਲ ਜੁੜੇ ਨੌਜਵਾਨਾਂ ਨੇ ਤਨ ਦੇਹੀ ਨਾਲ ਹਰ ਤਰ੍ਹਾਂ ਦਾ ਸਾਥ ਦੇ ਕੇ ਸੀਮਿਤ ਸਾਧਨਾਂ ਵਿੱਚ ਹੀ ਵੱਡੀ ਮਿਹਨਤ ਕਰ ਕੇ 47,274 ਵੋਟਾਂ ਪੁਆਈਆਂ । ਉਨ੍ਹਾਂ ਕਿਹਾ,‘‘ਮੈਂ ਬਲਵਿੰਦਰ ਕੌਰ ਅਤੇ ਸਾਰੇ ਸਾਥੀਆਂ ਦਾ ਹਮੇਸ਼ਾ ਰਿਣੀ ਰਹਾਂਗਾ। ਲੋਕ ਸਭਾ ਚੋਣਾਂ ਦਾ ਨਤੀਜਾ ਸਾਡੀ ਪਾਰਟੀ ਲਈ ਭਾਵੇਂ ਵਧੀਆ ਨਹੀਂ ਰਿਹਾ ਪਰ ਡੇਰਾਬੱਸੀ ਹਲਕੇ ਵਿੱਚੋਂ ਵੀ ਲੋਕਾਂ ਦਾ ਬਹੁਤ ਸਮਰਥਨ ਮਿਲਿਆ ਹੈ।’’
Advertisement
Advertisement