ਸੋਫੀ ਡਿਵਾਈਨ ਦੇ ਅਰਧ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾਇਆ
11:34 PM Oct 04, 2024 IST
Advertisement
ਦੁਬਈ, 4 ਅਕਤੂਬਰ
ਤਜਰਬੇਕਾਰ ਕਪਤਾਨ ਸੋਫੀ ਡਿਵਾਈਨ (ਨਾਬਾਦ 57 ਦੌੜਾਂ) ਦੇ ਅਰਧ ਸੈਂਕੜੇ ਅਤੇ ਉਨ੍ਹਾਂ ਦੀ ਸ਼ਾਨਦਾਰ ਰਣਨੀਤੀ ਦੀ ਬਦੌਲਤ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਅੱਜ ਇੱਥੇ ਮਹਿਲਾ ਟੀ20 ਵਿਸ਼ਵ ਕੱਪ ਗਰੁੱਪ ‘ਏ’ ਮੈਚ ਵਿੱਚ ਭਾਰਤ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਟੀ20 ਵਿੱਚ ਭਾਰਤ ਖ਼ਿਲਾਫ਼ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰ ਕੇ ਆਪਣੇ ਪਿਛਲੇ 10 ਮੈਚਾਂ ਦੇ ਹਾਰ ਦੇ ਸਿਲਸਿਲੇ ਨੂੰ ਵੀ ਖ਼ਤਮ ਕੀਤਾ। ਭਾਰਤੀ ਟੀਮ ਦਾ ਪ੍ਰਰਦਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਜੋ ਚੁਣੌਤੀ ਪੇਸ਼ ਕੀਤੇ ਬਿਨਾਂ 19 ਓਵਰਾਂ ’ਚ 102 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਟੀਮ ਨੇ ਦੂਜੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਸ਼ੇਫਾਲੀ ਦਾ ਵਿਕਟ ਗੁਆ ਦਿੱਤਾ ਜੋ ਈਡਨ ਕਾਰਸਨ ਦੀ ਗੇਂਦ ’ਤੇ ਉਸ ਨੂੰ ਹੀ ਕੈਚ ਦੇ ਕੇ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਨੇ 12, ਕਪਤਾਨ ਹਰਮਨਪ੍ਰੀਤ ਕੌਰ ਨੇ 15 ਦੌੜਾਂ ਹੀ ਬਣਾਈਆਂ। -ਪੀਟੀਆਈ
Advertisement
Advertisement
Advertisement