ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥਾਈਲੈਂਡ: ਹੋਟਲ ਵਿੱਚ ਮਰੇ ਮਿਲੇ ਛੇ ਲੋਕਾਂ ਦੀ ਕਾਫੀ ਵਿੱਚ ਸਾਈਨਾਇਡ ਦੇ ਅੰਸ਼ ਮਿਲੇ

02:09 PM Jul 17, 2024 IST

ਬੈਂਕਾਕ, 17 ਜੁਲਾਈ
ਥਾਈਲੈਂਡ ਪੁਲੀਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਨੇ ਅੱਜ ਕਿਹਾ ਕਿ ਬੈਂਕਾਕ ਦੇ ਇਕ ਲਗਜ਼ਰੀ ਹੋਟਲ ਵਿੱਚ ਮਰੇ ਮਿਲੇ ਛੇ ਵਿਅਕਤੀਆਂ ਦੀ ਕਾਫੀ ’ਚ ਸਾਈਨਾਇਡ ਦੇ ਅੰਸ਼ ਮਿਲੇ ਹਨ। ਸਾਈਨਾਇਡ ਬੇਹੱਦ ਜ਼ਹਿਰੀਲਾ ਕੈਮੀਕਲ ਹੈ ਜਿਸ ਦੇ ਸੇਵਨ ਤੋਂ ਬਾਅਦ ਬੱਚ ਸਕਣਾ ਲਗਪਗ ਅਸੰਭਵ ਹੈ। ਬੈਂਕਾਕ ਦੇ ਡਾਊਟਾਊਨ ਸਥਿਤ ‘ਗਰੈਂਡ ਹਯਾਤ ਇਰਾਵਨ’ ਹੋਟਲ ਵਿੱਚ ਮੰਗਲਵਾਰ ਨੂੰ ਛੇ ਲਾਸ਼ਾਂ ਮਿਲੀਆਂ ਸਨ। ਪੁਲੀਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਮਰੇ ਵਿੱਚ ਛੇ ਵਿਅਕਤੀਆਂ ਤੋਂ ਇਲਾਵਾ ਹੋਰ ਕੋਈ ਬਾਹਰੀ ਵਿਅਕਤੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਦੋਂ ਉਨ੍ਹਾਂ ਦੇ ਕਮਰੇ ਵਿੱਚ ਖਾਣਾ ਪਹੁੰਚਾਇਆ ਗਿਆ ਤਾਂ ਉਦੋਂ ਆਖ਼ਰੀ ਵਾਰ ਉਨ੍ਹਾਂ ਨੂੰ ਜਿਊਂਦਾ ਦੇਖਿਆ ਗਿਆ ਸੀ। ਥਾਈਲੈਂਡ ਪੁਲੀਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਲੈਫਟੀਨੈਂਟ ਜਨਰਲ ਤ੍ਰਾਈਰੌਂਗ ਪਿਵਪਨ ਨੇ ਦੱਸਿਆ ਕਿ ਕਮਰੇ ਵਿੱਚੋਂ ਕਬਜ਼ੇ ’ਚ ਲਏ ਗਏ ਖਾਲੀ ਕੱਪਾਂ ’ਚੋਂ ਪੁਲੀਸ ਨੂੰ ਸਾਈਨਾਇਡ ਦੇ ਅੰਸ਼ ਮਿਲੇ ਹਨ। ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਵੀਰਵਾਰ ਨੂੰ ਆਉਣ ਦੀ ਆਸ ਹੈ। ਮ੍ਰਿਤਕਾਂ ਦੀ ਪਛਾਣ ਦੋ ਵੀਅਤਨਾਮੀ-ਅਮਰੀਕੀ ਵਿਅਕਤੀਆਂ ਵਜੋਂ ਅਤੇ ਚਾਰ ਦੀ ਵੀਅਤਨਾਮ ਦੇ ਨਾਗਰਿਕਾਂ ਵਜੋਂ ਹੋਈ ਹੈ। ਮ੍ਰਿਤਕਾਂ ’ਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਹਨ। -ਏਪੀ

Advertisement

Advertisement
Advertisement