For the best experience, open
https://m.punjabitribuneonline.com
on your mobile browser.
Advertisement

ਪਰਮਾਣੂ ਪਣਡੁੱਬੀ ਤੋਂ ਕੇ-4 ਬੈਲਿਸਟਿਕ ਮਿਜ਼ਾਈਲ ਦੀ ਅਜ਼ਮਾਇਸ਼

06:50 AM Nov 29, 2024 IST
ਪਰਮਾਣੂ ਪਣਡੁੱਬੀ ਤੋਂ ਕੇ 4 ਬੈਲਿਸਟਿਕ ਮਿਜ਼ਾਈਲ ਦੀ ਅਜ਼ਮਾਇਸ਼
Advertisement

ਨਵੀਂ ਦਿੱਲੀ, 28 ਨਵੰਬਰ
ਭਾਰਤੀ ਜਲ ਸੈਨਾ ਨੇ ਨਵੀਂ ਸ਼ਾਮਲ ਕੀਤੀ ਗਈ ਪਰਮਾਣੂ ਪਣਡੁੱਬੀ ਆਈਐੱਨਐੱਸ ਅਰਿਘਾਤ ਤੋਂ 3,500 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਕੇ-4 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਰੱਖਿਆ ਸੂਤਰਾਂ ਮੁਤਾਬਕ ਪ੍ਰੀਖਣ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਚੋਟੀ ਦੀ ਫੌਜੀ ਅਤੇ ਸਿਆਸੀ ਲੀਡਰਸ਼ਿਪ ਨੂੰ ਇਨ੍ਹਾਂ ਦੀ ਜਾਣਕਾਰੀ ਦੇਣਗੇ।
ਇਹ ਟੈਸਟ ਦੇਸ਼ ਦੀ ਦੋਹਰਾ ਵਾਰ ਕਰਨ ਦੀ ਸਮਰੱਥਾ ਨੂੰ ਪ੍ਰਮਾਣਿਤ ਕਰਨ ਲਈ ਮਹੱਤਵਪੂਰਨ ਹੈ। ਭਾਰਤੀ ਜਲ ਸੈਨਾ ਨੇ ਅਗਸਤ ਵਿੱਚ ਵਿਸ਼ਾਖਾਪਟਨਮ ਸਥਿਤ ਸ਼ਿਪ ਬਿਲਡਿੰਗ ਸੈਂਟਰ ਵਿੱਚ ਪਣਡੁੱਬੀ ਨੂੰ ਸ਼ਾਮਲ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੇ ਪੂਰੀ ਰੇਂਜ ਦੇ ਪ੍ਰੀਖਣ ਤੋਂ ਪਹਿਲਾਂ, ਡੀਆਰਡੀਓ ਨੇ ਪਾਣੀ ਦੇ ਹੇਠਲੇ ਪਲੇਟਫਾਰਮਾਂ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਦੇ ਲਾਂਚ ਦੇ ਵਿਆਪਕ ਤਜਰਬੇ ਕੀਤੇ ਸਨ।
ਭਾਰਤੀ ਜਲ ਸੈਨਾ ਹੁਣ ਮਿਜ਼ਾਈਲ ਪ੍ਰਣਾਲੀ ਦੇ ਹੋਰ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੀ ਹੈ। ਜਲ ਸੈਨਾ ਕੋਲ ਦੋ ਪਰਮਾਣੂ ਪਣਡੁੱਬੀਆਂ ਹਨ ਜੋ ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਰੱਖਦੀਆਂ ਹਨ, ਜਿਨ੍ਹਾਂ ਵਿੱਚ ਆਈਐੱਨਐੱਸ ਅਰਿਹੰਤ ਅਤੇ ਅਰਿਘਾਤ ਸ਼ਾਮਲ ਹਨ। ਤੀਜੀ ਕਿਸ਼ਤੀ ਵੀ ਲਾਂਚ ਕੀਤੀ ਗਈ ਹੈ ਅਤੇ ਇਸ ਦੇ ਅਗਲੇ ਸਾਲ ਬੇੜੇ ’ਚ ਸ਼ਾਮਲ ਹੋਣ ਦੀ ਉਮੀਦ ਹੈ। -ਏਐੱਨਆਈਨਵੀਂ ਦਿੱਲੀ, 28 ਨਵੰਬਰ

ਭਾਰਤੀ ਜਲ ਸੈਨਾ ਹੁਣ ਮਿਜ਼ਾਈਲ ਪ੍ਰਣਾਲੀ ਦੇ ਹੋਰ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੀ ਹੈ। ਜਲ ਸੈਨਾ ਕੋਲ ਦੋ ਪਰਮਾਣੂ ਪਣਡੁੱਬੀਆਂ ਹਨ ਜੋ ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਰੱਖਦੀਆਂ ਹਨ, ਜਿਨ੍ਹਾਂ ਵਿੱਚ ਆਈਐੱਨਐੱਸ ਅਰਿਹੰਤ ਅਤੇ ਅਰਿਘਾਤ ਸ਼ਾਮਲ ਹਨ। ਤੀਜੀ ਕਿਸ਼ਤੀ ਵੀ ਲਾਂਚ ਕੀਤੀ ਗਈ ਹੈ ਅਤੇ ਇਸ ਦੇ ਅਗਲੇ ਸਾਲ ਬੇੜੇ ’ਚ ਸ਼ਾਮਲ ਹੋਣ ਦੀ ਉਮੀਦ ਹੈ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement