For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਦੇ ਬਲੋਚਿਸਤਾਨ ’ਚ ਅਤਿਵਾਦੀਆਂ ਨੇ 9 ਬੱਸ ਯਾਤਰੀਆਂ ਸਣੇ 11 ਦੀ ਹੱਤਿਆ ਕੀਤੀ

11:42 AM Apr 13, 2024 IST
ਪਾਕਿਸਤਾਨ ਦੇ ਬਲੋਚਿਸਤਾਨ ’ਚ ਅਤਿਵਾਦੀਆਂ ਨੇ 9 ਬੱਸ ਯਾਤਰੀਆਂ ਸਣੇ 11 ਦੀ ਹੱਤਿਆ ਕੀਤੀ
ਫਾਈਲ ਫੋਟੋ।
Advertisement

ਕਰਾਚੀ, 13 ਅਪਰੈਲ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਅਣਪਛਾਤੇ ਅਤਿਵਾਦੀਆਂ ਵੱਲੋਂ ਬੱਸ ’ਚ ਸਵਾਰ ਨੌਂ ਯਾਤਰੀਆਂ ਸਮੇਤ ਘੱਟੋ-ਘੱਟ 11 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਨੋਸ਼ਕੀ ਜ਼ਿਲ੍ਹੇ ਵਿੱਚ ਹਾਈਵੇਅ 'ਤੇ ਬੱਸ ਨੂੰ ਰੋਕਿਆ ਅਤੇ ਨੌਂ ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਨ੍ਹਾਂ ਨੌਂ ਵਿਅਕਤੀਆਂ ਦੀਆਂ ਲਾਸ਼ਾਂ ਬਾਅਦ ਵਿੱਚ ਪੁਲ ਦੇ ਨੇੜੇ ਪਹਾੜੀ ਖੇਤਰਾਂ ਵਿੱਚ ਗੋਲੀਆਂ ਦੇ ਵਿੰਨ੍ਹੀਆਂ ਮਿਲੀਆਂ। ਬੱਸ ਕੋਇਟਾ ਤੋਂ ਤਫ਼ਤਾਨ ਜਾ ਰਹੀ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਇਸ ਨੂੰ ਰੋਕਿਆ ਅਤੇ ਯਾਤਰੀਆਂ ਦੀ ਪਛਾਣ ਕਰਨ ਤੋਂ ਬਾਅਦ ਨੌਂ ਵਿਅਕਤੀਆਂ ਨੂੰ ਪਹਾੜੀ ਖੇਤਰਾਂ ਵਿੱਚ ਲੈ ਗਏ। ਵੱਖਰੀ ਘਟਨਾ ਵਿਚ ਉਸੇ ਹਾਈਵੇਅ 'ਤੇ ਕਾਰ 'ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ।

Advertisement

Advertisement
Author Image

Advertisement
Advertisement
×