ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ’ਚ ਅਤਿਵਾਦੀਆਂ ਨੇ ਸੀਆਰਪੀਐੱਫ ਦੇ ਕੈਂਪ ’ਤੇ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ, ਦੋ ਜਵਾਨਾਂ ਦੀ ਮੌਤ

11:16 AM Apr 27, 2024 IST
ਫਾਈਲ ਫੋਟੋ।

ਇੰਫਾਲ, 27 ਅਪਰੈਲ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੇ ਕੈਂਪ 'ਤੇ ਅਤਿਵਾਦੀਆਂ ਦੇ ਹਮਲੇ 'ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ| ਅਤਿਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈਆਰਬੀਐੱਨ (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ 'ਤੇ ਹਮਲਾ ਕੀਤਾ। ਅਤਿਵਾਦੀਆਂ ਨੇ ਪਹਾੜੀ ਚੋਟੀਆਂ ਤੋਂ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਰਾਤ ਕਰੀਬ 12.30 ਵਜੇ ਸ਼ੁਰੂ ਹੋਈ ਅਤੇ ਤੜਕੇ ਕਰੀਬ 2.15 ਵਜੇ ਤੱਕ ਜਾਰੀ ਰਹੀ। ਅਤਿਵਾਦੀਆਂ ਨੇ ਬੰਬ ਵੀ ਸੁੱਟੇ, ਜਿਨ੍ਹਾਂ ਵਿੱਚੋਂ ਇੱਕ ਸੀਆਰਪੀਐੱਫ ਦੀ 128 ਬਟਾਲੀਅਨ ਦੀ ਚੌਕੀ ਵਿੱਚ ਫਟਿਆ। ਮ੍ਰਿਤਕਾਂ ਦੀ ਪਛਾਣ ਐੱਸਆਈ ਐੱਨ. ਸਰਕਾਰ ਅਤੇ ਹੈੱਡ ਕਾਂਸਟੇਬਲ ਅਰੂਪ ਸੈਣੀ ਵਜੋਂ ਹੋਈ ਹੈ। ਇਸ ਹਮਲੇ ਵਿੱਚ ਇੰਸਪੈਕਟਰ ਜਾਦਵ ਦਾਸ ਅਤੇ ਕਾਂਸਟੇਬਲ ਆਫਤਾਬ ਦਾਸ ਜ਼ਖ਼ਮੀ ਹੋ ਗਏ।

Advertisement

Advertisement
Advertisement