ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਕਸ਼ਮੀਰ ’ਚ ਆਖਰੀ ਸਾਹ ਲੈ ਰਿਹੈ ਅਤਿਵਾਦ: ਸਿਨਹਾ

07:46 AM Jun 24, 2024 IST
ਰਿਆਸੀ ਵਿੱਚ ਪਾਸਿੰਗ-ਆਊਟ ਪਰੇਡ ਦੌਰਾਨ ਕੈਡੇਟ ਨੂੰ ਸਨਮਾਨਿਤ ਕਰਦੇ ਹੋਏ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ। -ਫੋਟੋ: ਏਐੱਨਆਈ

ਰਿਆਸੀ/ਜੰਮੂ, 23 ਜੂਨ
ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦੀ ਆਪਣੇ ਆਖਰੀ ਸਾਹਾਂ ’ਤੇ ਹੈ ਅਤੇ ਅਤਿਵਾਦ ਦੀਆਂ ਹਾਲੀਆ ਕਾਰਵਾਈਆਂ ‘ਦੁਸ਼ਮਣ ਦੀ ਨਿਰਾਸ਼ਾ’ ਦਾ ਸੰਕੇਤ ਹਨ। ਰਿਆਸੀ ਜ਼ਿਲ੍ਹੇ ਵਿੱਚ ਤਲਵਾੜਾ ਦੇ ਸਹਾਇਕ ਪੁਲੀਸ ਸਿਖਲਾਈ ਕੇਂਦਰ ’ਚ ਜੰਮੂ ਕਸ਼ਮੀਰ ਪੁਲੀਸ ਦੇ 16ਵੇਂ ਬੇਸਿਕ ਰਿਕਰੂਟ ਟਰੇਨਿੰਗ ਕੋਰਸ ਬੈਚ ਦੀ ਪਾਸਿੰਗ ਆਊਟ ਪਰੇਡ ਮੌਕੇ ਸਿਨਹਾ ਨੇ ਕਿਹਾ, ‘‘ਸਾਨੂੰ ਅਤਿਵਾਦੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਖਤਮ ਕਰਨਾ ਚਾਹੀਦਾ ਹੈ।’’ ਬਾਰਡਰ ਬਟਾਲੀਅਨ ਦੇ ਕੁੱਲ 860 ਸਿਪਾਹੀਆਂ ਨੇ ਟਰੇਨਿੰਗ ਪੂਰੀ ਹੋਣ ’ਤੇ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲ ਨੇ ਕਿਹਾ, ‘‘ਦਹਿਸ਼ਤਗਰਦੀ ਆਪਣੇ ਆਖਰੀ ਸਾਹ ਲੈ ਰਹੀ ਹੈ ਅਤੇ ਇਸ ਨੇ ਅਤਿਵਾਦ ਦੇ ਬਰਾਮਦਕਾਰ ਸਾਡੇ ਗੁਆਂਢੀ ਮੁਲਕ ਨੂੰ ਨਿਰਾਸ਼ ਕਰ ਦਿੱਤਾ ਹੈ। ਹਾਲੀਆ ਦਹਿਸ਼ਤੀ ਕਾਰਵਾਈਆਂ ਸਾਡੇ ਦੁਸ਼ਮਣ ਦੀ ਨਿਰਾਸ਼ਾ ਦਾ ਪ੍ਰਤੀਕ ਹਨ।’’ ਸਿਨਹਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਜੰਮੂ ਕਸ਼ਮੀਰ ’ਚੋਂ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਜੰਮੂ ਕਸ਼ਮੀਰ ਪੁਲੀਸ, ਫੌਜ ਤੇ ਸਾਡੀਆਂ ਸੁਰੱਖਿਆ ਏਜੰਸੀਆਂ ’ਤੇ ਪੂਰਾ ਭਰੋਸਾ ਹੈ। ਉਹ ਸਿਰਫ ਨਾਗਰਿਕਾਂ ਦੀ ਸੁਰੱਖਿਆ ਤੇ ਤਤਕਾਲੀ ਲੋੜਾਂ ’ਤੇ ਕਾਰਵਾਈ ਨਹੀਂ ਕਰਦੀਆਂ ਸਗੋਂ ਸਾਈਬਰਸਪੇਸ ’ਚ ਵੀ ਅਤਿਵਾਦ ਨਾਲ ਅਸਰਦਾਰ ਢੰਗ ਨਾਲ ਨਜਿੱਠ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਅਤਿ ਮੁਸ਼ਕਲ ਹਾਲਾਤ ’ਚ ਵੀ ਪੁਲੀਸ ਨੇ ਹਮੇਸ਼ਾ ਉੱਚ ਪੱਧਰੀ ਪੇਸ਼ੇਵਰ ਸਰਵਉੱਚਤਾ ਦਿਖਾਈ ਹੈ। -ਪੀਟੀਆਈ

Advertisement

Advertisement