ਅੱਤਵਾਦ ਅਤੇ ਕੱਟੜਵਾਦ ਖੇਤਰੀ ਸਹਿਯੋਗ ਲਈ ਰੁਕਾਵਟ ਹਨ: ਵਿਦੇਸ਼ ਮੰਤਰੀ ਜੈਸ਼ੰਕਰ
ਇਸਲਾਮਾਬਾਦ, 16 ਅਕਤੂਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ਵਿੱਚ ਸ਼ੰਘਾਈ ਸਹਿਯੋਗ ਸੰਮੇਲਨ ਵਿਚ ਬੋਲਦਿਆਂ ਕਿਹਾ ਕਿ ਜੇ ਸੀਮਾ ਪਾਰ ਗਤੀਵਿਧੀਆਂ ਅਤਿਵਾਦ, ਕੱਟੜਵਾਦ ਅਤੇ ਵੱਖਵਾਦ ਦੀਆਂ ਤਿੰਨ ਬੁਰਾਈਆਂ ’ਤੇ ਅਧਾਰਿਤ ਹੋਣਗੀਆਂ ਤਾਂ ਵਪਾਰ, ਊਰਜਾ ਅਤੇ ਸੰਪਰਕ ਸੁਵੀਧਾ ਜਿਹੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਨਹੀਂ ਹੈ।
ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਇਸ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਪਾਰ ਅਤੇ ਸੰਪਰਕ ਪਹਿਲੂਆਂ ਵਿਚ ਖੇਤਰੀ ਇਮਾਨਦਾਰੀ ਅਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਭਰੋਸੇ ਦੀ ਘਾਟ ਨੂੰ ਇਮਾਨਦਾਰੀ ਨਾਲ ਚਰਚਾ ਕਰਨ ਦੀ ਲੋੜ ਹੈ।
ਵਿਦੇਸ਼ ਮੰਤਰੀ ਨੇ ਇਸਲਾਮਾਬਾਦ ਵਿਚ ਆਯੋਜਿਤ ਐੱਸਸੀਓ ਦੇਸ਼ਾਂ ਦੇ ਸ਼ਾਸਨ ਮੁਖੀਆਂ ਦੀ ਪਰਿਸ਼ਦ ਦੇ 23ਵੇਂ ਸਿਖਰ ਸੰਮੇਲਨ ਵਿਚ ਭਾਰਤੀ ਪ੍ਰਤੀਨਿਧ ਮੰਡਲ ਦੀ ਅਗਵਾਈ ਕੀਤੀ ਅਤੇ ਇਸ ਸੰਮੇਲਨ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਕੀਤੀ। ਜ਼ਿਕਰਯੋਗ ਹੈ ਕਿ ਜੈਸ਼ੰਕਰ ਇਕ ਦਹਾਕੇ ਵਿਚ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਪਹਿਲੇ ਵਿਦੇਸ਼ ਮੰਤਰੀ ਹਨ। ਇਸ ਮੌਕੇ ਜੈਸ਼ੰਕਰ ਨੇ ਹੋਰ ਆਲਮੀ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ