ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣ-ਪੂਰਬੀ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿੱਚ ਤਣਾਓ ਭਰੀ ਖਾਮੋਸ਼ੀ

06:02 PM Mar 12, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 12 ਮਾਰਚ

ਸ਼ਾਹੀਨ ਬਾਗ਼ ਦੇ ਇਲਾਕੇ ਵਿੱਚ ਤਣਾਓ ਭਰੀ ਖਾਮੋਸ਼ੀ ਦੇਖੀ ਜਾ ਸਕਦੀ ਹੈ। ਸੀਏਏ ਲਾਗੂ ਹੋਣ ਮਗਰੋਂ ਖੇਤਰ ਦੇ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਨਾਲ ਮੁਸਲਿਮ ਆਬਾਦੀ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਰਮਜ਼ਾਨ ਦੇ ਪਹਿਲੇ ਦਿਨ ਇਲਾਕਾ ਸ਼ਾਂਤੀਪੂਰਨ ਸੀ, ਕੁੜਤਾ-ਪਜਾਮਾ ਅਤੇ ਟੋਪੀਆਂ ਪਹਿਨੇ ਲੋਕ ਦੁਪਹਿਰ ਦੀ ਨਮਾਜ਼ ਲਈ ਸਥਾਨਕ ਮਸਜਿਦ ਵੱਲ ਜਾ ਰਹੇ ਸਨ। ਸ਼ਾਹੀਨ ਬਾਗ 2019-2020 ਵਿੱਚ 100 ਦਿਨਾਂ ਤੱਕ ਸੀਏਏ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ ਸੀ। ਬਹੁਤ ਸਾਰੇ ਵਸਨੀਕਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਮੌਜੂਦਾ ਸ਼ਾਸਨ ਦੇ ਵਿਰੁੱਧ ਬੋਲਣ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇੱਕ ਪੁਲੀਸ ਅਧਿਕਾਰੀ ਦੇ ਅਨੁਸਾਰ ਅਸ਼ਾਂਤੀ ਦੀ ਸੰਭਾਵਨਾ ਤੋਂ ਬਚਣ ਲਈ ਖੇਤਰ ਵਿੱਚ ਲਗਭਗ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Advertisement

Advertisement