For the best experience, open
https://m.punjabitribuneonline.com
on your mobile browser.
Advertisement

ਟੈਨਿਸ: ਨਾਗਲ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਦੇ ਦੂਜੇ ਗੇੜ ’ਚ ਪੁੱਜਿਆ

06:55 AM Jul 10, 2024 IST
ਟੈਨਿਸ  ਨਾਗਲ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਦੇ ਦੂਜੇ ਗੇੜ ’ਚ ਪੁੱਜਿਆ
Advertisement

ਬ੍ਰੰਜ਼ਵਿਕ (ਜਰਮਨੀ), 9 ਜੁਲਾਈ
ਭਾਰਤ ਦੇ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅੱਜ ਇੱਥੇ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਵਿੱਚ ਬ੍ਰਾਜ਼ੀਲ ਦੇ ਫੈਲਿਪ ਮੈਲੀਗੇਨੀ ਐਲਵੇਸ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਨਾਗਲ ਨੇ ਪਹਿਲੇ ਗੇੜ ਵਿੱਚ ਐਲਵੇਸ ਨੂੰ 6-1, 6-4 ਨਾਲ ਮਾਤ ਦਿੱਤੀ। ਦੁਨੀਆ ਦੇ 73ਵੇਂ ਦਰਜੇ ਦੇ ਖਿਡਾਰੀ ਨਾਗਲ ਦਾ ਬੁੱਧਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਸਾਹਮਣਾ ਅਰਜਨਟੀਨਾ ਦੇ ਪੈਡਰੋ ਸੇਚਿਨ ਨਾਲ ਹੋਵੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×