ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਨਿਸ: ਜੋਕੋਵਿਚ ਵੱਲੋਂ ਯੂਐੱਸ ਓਪਨ ਵਿੱਚ ਜੇਤੂ ਆਗਾਜ਼

07:58 AM Aug 28, 2024 IST
ਰਾਡੂ ਐਲਬਟ ਦੀ ਗੇਂਦ ਮੋੜਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਰਾਇਟਰਜ਼

ਨਿਊਯਾਰਕ, 27 ਅਗਸਤ
ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਤੇ ਕੋਕੋ ਗੌਫ ਨੇ ਮਹਿਲਾ ਸਿੰਗਲਜ਼ ਵਰਗ ਵਿੱਚ ਸਿੱਧੇ ਸੈੱਟਾਂ ਨਾਲ ਜਿੱਤ ਦਰਜ ਕਰਕੇ ਆਪੋ-ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਹੈ। ਜੋਕੋਵਿਚ ਨੇ ਪਹਿਲੇ ਗੇੜ ਦੇ ਮੈਚ ਵਿੱਚ ਰਾਡੂ ਐਲਬਟ ਨੂੰ 6-2, 6-2, 6-4 ਨਾਲ ਹਰਾਇਆ। ਉਸ ਨੇ ਯੂਐੱਸ ਓਪਨ ’ਚ 89ਵਾਂ ਮੈਚ ਜਿੱਤ ਕੇ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਰਿਕਾਰਡ 25ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਬੀਆ ਦੇ ਜੋਕੋਵਿਚ ਦਾ ਅਗਲਾ ਮੁਕਾਬਲਾ ਹਮਵਤਨ ਲਾਸਲੋ ਜੇਰੇ ਨਾਲ ਹੋਵੇਗਾ ਜਿਸ ਨੇ ਜਾਨ-ਲੇਨਾਰਡ ਸਟਰਫ ਨੂੰ 6-7 (7), 6-1, 6-7 (7), 6-4, 6-2 ਨਾਲ ਹਰਾਇਆ।
ਉਧਰ ਗੌਫ ਨੇ ਪਹਿਲੇ ਗੇੜ ਦੇ ਮੈਚ ਵਿੱਚ ਵਰਵਾਰਾ ਗ੍ਰੈਚੇਵਾ ਨੂੰ 6-2, 6-0 ਨਾਲ ਹਰਾਇਆ। ਗੌਫ ਹਾਲ ਹੀ ਵਿੱਚ ਖ਼ਰਾਬ ਲੈਅ ਨਾਲ ਜੂਝ ਰਹੀ ਹੈ ਪਰ ਇੱਥੇ ਉਸ ਨੇ ਦਬਦਬਾ ਬਣਾਈ ਰੱਖਿਆ। ਇਕ ਹੋਰ ਅਮਰੀਕੀ ਖਿਡਾਰਨ ਅਤੇ ਪਿਛਲੇ ਸਾਲ ਸੈਮੀ ਫਾਈਨਲ ’ਚ ਪਹੁੰਚਣ ਵਾਲੀ 13ਵਾਂ ਦਰਜਾ ਪ੍ਰਾਪਤ ਬੈਨ ਸ਼ੈਲਟਨ ਨੇ 2020 ਦੀ ਚੈਂਪੀਅਨ ਡੋਮਿਨਿਕ ਥੀਮ ਨੂੰ 6-4 6-2, 6-2 ਨਾਲ ਹਰਾਇਆ। ਯੂਐੱਸ ਓਪਨ ਵਿੱਚ ਥੀਮ ਦਾ ਇਹ ਆਖਰੀ ਮੈਚ ਸੀ। -ਏਪੀ

Advertisement

Advertisement
Advertisement