For the best experience, open
https://m.punjabitribuneonline.com
on your mobile browser.
Advertisement

ਸਾਡੀ ਜ਼ਿੰਦਗੀ ਦੇ ਦਸ ਸਾਲ ਬਰਬਾਦ ਹੋ ਗਏ: ਸਾਈਬਾਬਾ ਦੀ ਪਤਨੀ

06:31 AM Mar 07, 2024 IST
ਸਾਡੀ ਜ਼ਿੰਦਗੀ ਦੇ ਦਸ ਸਾਲ ਬਰਬਾਦ ਹੋ ਗਏ  ਸਾਈਬਾਬਾ ਦੀ ਪਤਨੀ
Advertisement

ਨਾਗਪੁਰ, 6 ਮਾਰਚ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਦੀ ਪਤਨੀ ਵਸੰਤਾ ਕੁਮਾਰੀ ਨੇ ਅੱਜ ਕਿਹਾ ਕਿ ਕਥਿਤ ਮਾਓਵਾਦੀਆਂ ਨਾਲ ਸਬੰਧ ਕੇਸ ਵਿਚ ਉਸ ਦੇ ਪਤੀ ਨੂੰ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣਾ ਅਟੱਲ ਸੀ, ਪਰ ਰਿਹਾਈ ਵਿਚ ਦੇਰੀ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਦਸ ਸਾਲ ਬਰਬਾਦ ਹੋ ਗਏ।
ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਸਾਈਬਾਬਾ ਦੀ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਦਿਆਂ ਸਾਈਬਾਬਾ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਜੇਲ੍ਹ ਵਿਚਲੇ ਸੂਤਰਾਂ ਨੇ ਕਿਹਾ ਕਿ ਸਾਈਬਾਬਾ ਦੀ ਨਾਗਪੁਰ ਕੇਂਦਰੀ ਜੇਲ੍ਹ ਵਿਚੋਂ ਰਿਹਾਈ ਬੁੱਧਵਾਰ ਰਾਤ ਨੂੰ ਵੀ ਸੰਭਵ ਨਹੀਂ ਹੋ ਸਕੀ ਕਿਉਂਕਿ ਗੜਚਿਰੋਲੀ ਦੀ ਟਰਾਇਲ ਕੋਰਟ ਤੋਂ ਲੋੜੀਂਦੇ ਦਸਤਾਵੇਜ਼ ਨਹੀਂ ਪੁੱਜੇ। ਵਸੰਤਾ ਕੁਮਾਰੀ ਨੇ ਪੀਟੀਆਈ ਨੂੰ ਫੋਨ ’ਤੇ ਦੱਸਿਆ ਕਿ ਉਸ ਦਾ ਪਤੀ ਬੇਕਸੂਰ ਸੀ ਤੇ ਕਿਸੇ ਤਰ੍ਹਾਂ ਦੀ ਵਿਚਾਰਧਾਰਾ ਰੱਖਣਾ ਕੋਈ ਅਪਰਾਧ ਨਹੀਂ ਹੈ। ਸਾਈਬਾਬਾ 2014 ਤੋਂ ਨਾਗਪੁਰ ਦੀ ਜੇਲ੍ਹ ਵਿਚ ਬੰਦ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×