For the best experience, open
https://m.punjabitribuneonline.com
on your mobile browser.
Advertisement

ਆਰਜ਼ੀ ਬੰਨ੍ਹ ਟੁੱਟਣ ਕਾਰਨ ਦਸ ਪਿੰਡਾਂ ਵਿਚ ਪਾਣੀ ਭਰਿਆ

06:53 AM Jul 21, 2023 IST
ਆਰਜ਼ੀ ਬੰਨ੍ਹ ਟੁੱਟਣ ਕਾਰਨ ਦਸ ਪਿੰਡਾਂ ਵਿਚ ਪਾਣੀ ਭਰਿਆ
ਪਿੰਡ ਭਾਨੇਵਾਲ ਵਿੱਚ ਕਮਾਦ ਦੀ ਤਬਾਹ ਹੋਈ ਫਸਲ। -ਫੋਟੋ: ਪੰਜਾਬੀ ਟਿ੍ਬਿਊਨ
Advertisement

ਹਤਿੰਦਰ ਮਹਿਤਾ/ਪਾਲ ਸਿੰਘ ਨੌਲੀ
ਜਲੰਧਰ, 20 ਜੁਲਾਈ
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਸੰਗਰਾ ਨੇੜੇ ਲੋਕਾਂ ਵੱਲੋਂ ਆਪਣੇ ਤੌਰ ’ਤੇ ਲਾਇਆ ਆਰਜ਼ੀ ਬੰਦ ਟੁੱਟਣ ਕਾਰਨ ਇਲਾਕੇ ਦੇ 10 ਪਿੰਡਾਂ ਵਿਚ ਪਾਣੀ ਭਰ ਗਿਆ ਤੇ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ। ਬੀ.ਬੀ.ਐਮ.ਬੀ. ਬਿਆਸ ਦਰਿਆ ਵਿੱਚ ਨਿਯਮਤ ਤੌਰ ’ਤੇ ਲਗਪਗ 39000 ਕਿਊਸਕ ਪਾਣੀ ਛੱਡ ਰਿਹਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਕਰਨੈਲ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ ਅੰਦਰ ਰਹਿਣ ਵਾਲੇ ਪਿੰਡ ਵਾਸੀਆਂ ਨੇ ਇਹ ਬੰਨ੍ਹ ਆਪਣੇ ਪੱਧਰ ’ਤੇ ਬਣਾਇਆ ਸੀ ਜੋ ਕਿ ਕਿਸੇ ਵੀ ਸਰਕਾਰੀ ਰਿਕਾਰਡ ਵਿਚ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਿੰਡ ਵਾਸੀਆਂ ਨੂੰ ਕਈ ਵਾਰ ਅਪੀਲ ਵੀ ਕੀਤੀ ਸੀ ਕਿ ਬਿਆਸ ਵਿਚ ਪਾਣੀ ਬਹੁਤ ਜ਼ਿਆਦਾ ਹੈ ਤੇ ਉਹ ਬਾਹਰ ਆ ਜਾਣ। ਲਾਗਲੇ 10 ਪਿੰਡਾਂ ਬਾਊਪੁਰ ਕਾਇਮ, ਬਾਊਪੁਰ ਜਦੀਦ, ਮੁਬਾਰਕਪੁਰ, ਅਕਲਪੁਰ, ਰਾਮਪੁਰ ਗੌਰਾ, ਭੈਣੀ ਕਦਰ ਬਖਸ਼, ਮੋਹਮਦਾਬਾਦ ਤੇ ਹੋਰ ਪਿੰਡਾਂ ਦੇ ਲੋਕ ਹੁਣ ਇਸ ਬੰਨ੍ਹ ਨੂੰ ਪੁੂਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬੰਨ੍ਹ ਪੁੂਰਨ ਵਿਚ ਮਦਦ ਕੀਤੀ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।

Advertisement

ਵੀਰਵਾਰ ਨੂੰ ਜਲੰਧਰ ਵਿੱਚ ਪਏ ਮੀਂਹ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ। ਫੋਟੋ: ਪੰਜਾਬੀ ਟ੍ਰਬਿਿਊਨ

ਉਧਰ, ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਦੋ ਥਾਂ ਤੋਂ ਪਏ ਪਾੜ ਕਾਰਨ ਆਏ ਹੜ੍ਹ ਨੂੰ 10 ਦਨਿ ਬੀਤ ਜਾਣ ਦੇ ਬਾਵਜੂਦ ਖੇਤਾਂ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ। ਲੋਹੀਆਂ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚ ਅਜੇ ਵੀ ਪਾਣੀ ਖੜਾ ਹੈ। ਅੱਜ ਦਰਿਆ ਵਿੱਚ ਪਾਣੀ ਮੁੜ ਚੜ੍ਹਨ ਹੜ੍ਹ ਪੀੜਤ ਇਲਾਕੇ ਵਿੱਚ ਮੁੜ ਦਹਿਸ਼ਤ ਫੈਲ ਗਈ। ਗੱਟਾ ਮੁੰਡੀ ਕਾਸੂ ਪਿੰਡ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਣੀ ਚੜ੍ਹ ਲੱਗ ਪਿਆ ਸੀ। ਟੇਂਡੀਵਾਲ ਨੂੰ ਜਾਣ ਵਾਲੀ ਸੜਕ ’ਤੇ ਤਾਂ ਦੋ ਫੁੱਟ ਤੋਂ ਵੱਧ ਪਾਣੀ ਨੋਟ ਕੀਤਾ ਗਿਆ। ਉਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਬਹੁਤ ਡਰ-ਡਰ ਕੇ ਸੜਕ ਪਾਰ ਕਰ ਰਹੇ ਸਨ।
ਉਧਰ 10 ਜੁਲਾਈ ਦੀ ਰਾਤ ਨੂੰ ਟੁੱਟੇ ਧੁੱਸੀ ਬੰਨ੍ਹ ਕਾਰਨ ਸਤਲੁਜ ਦਰਿਆ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ। ਇਨ੍ਹਾਂ ਪਿੰਡਾਂ ਵਿੱਚ ਵੜਿਆ ਪਾਣੀ 10 ਦਨਿ ਬੀਤ ਜਾਣ ਦੇ ਬਾਵਜੂਦ ਕਿਸੇ ਪਾਸੇ ਨੂੰ ਨਿਕਲ ਨਹੀਂ ਰਿਹਾ। ਇਨ੍ਹਾਂ ਖੇਤਾਂ ਵਿੱਚੋਂ ਪਾਣੀ ਨਾ ਨਿਕਲਣ ਦਾ ਕਾਰਨ ਇਲਾਕੇ ਦੀਆਂ ਬਣੀਆਂ ਸੰਪਰਕ ਸੜਕਾਂ ਦੱਸੀਆਂ ਜਾ ਰਹੀਆਂ ਹਨ ਜਿਹੜੀਆਂ ਖੇਤਾਂ ਤੋਂ ਕਾਫੀ ਉੱਚੀਆਂ ਹਨ। ਖੇਤੀ ਮਾਹਿਰਾਂ ਨੇ ਦੱਸਿਆ ਕਿ ਲੋਹੀਆਂ ਤੇ ਸ਼ਾਹਕੋਟ ਇਲਾਕੇ ਵਿੱਚ 5500 ਹੈਕਟੇਅਰ ਫਸਲਾਂ ਦਾ ਨੁਕਸਾਨ ਹੋਇਆ ਹੈ।

ਰਾਵੀ ਦਰਿਆ ਵਿੱਚ ਪਾਣੀ ਦਾ ਵਧ ਰਿਹਾ ਪੱਧਰ

ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਡੁੱਬੀਆਂ ਹੋਈਆਂ ਫ਼ਸਲਾਂ।

ਅਜਨਾਲਾ (ਪੱਤਰ ਪ੍ਰੇਰਕ): ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿੱਚ ਓਜ ਦਰਿਆ ਤੋਂ ਢਾਈ ਲੱਖ ਕਿਉਸਿਕ ਪਾਣੀ ਛੱਡੇ ਜਾਣ ਅੱਜ ਸਾਰਾ ਦਨਿ ਹੀ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਇੱਥੇ ਵੱਸਦੇ ਲੋਕਾਂ ਅੰਦਰ ਸੰਭਾਵੀ ਹੜ੍ਹ ਦੇ ਖ਼ਤਰੇ ਦਾ ਡਰ ਬਣਿਆ ਹੋਇਆ ਹੈ। ਇੱਥੇ ਹੀ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਪਾਣੀ ਪੂਰੀ ਤਰਾਂ ਭਰਨ ਨਾਲ ਝੋਨੇ, ਮੱਕੀ , ਗੰਨੇ ਦੀ ਫ਼ਸਲ ਪੂਰੀ ਤਰਾਂ ਪਾਣੀ ਵਿੱਚ ਡੁੱਬਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਸੱਟ ਵੱਜਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਭਾਵੇਂ ਕਿ ਪ੍ਰਸ਼ਾਸਸਨ ਵੱਲੋਂ ਸਾਰੀ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਵਧਦੇ ਪਾਣੀ ਨੇ ਲੋਕਾਂ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ।

ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰਿਆ

ਜਲੰਧਰ: ਇਥੇ ਅੱਜ ਭਾਰੀ ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਇਥੋਂ ਦੇ ਸੈਂਟਰਲ ਟਾਉੂਨ, ਨਹਿਰੂ ਗਾਰਡਨ, ਘਾਹ ਮੰਡੀ, ਨਕੋਦਰ ਰੋਡ, ਲਾਡੋਵਾਲੀ ਰੋਡ, ਰੇਲਵੇ ਕਲੋਨੀ ਦੇ ਕੁੱਝ ਹਿੱਸਿਆਂ ਤੇ ਹੋਰ ਇਲਾਕਿਆਂ ਵਿਚ ਸੜਕਾਂ ਵਿਚ ਪਾਣੀ ਭਰ ਗਿਆ ਤੇ ਦੋ ਪਹੀਆ ਵਾਹਨ ਪਾਣੀ ਵਿਚ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਲੰਮਾ ਜਾਮ ਵੀ ਦੇਖਣ ਨੂੰ ਮਿਲਿਆ। ਮੀਂਹ ਬੰਦ ਹੋਣ ਤੋਂ ਬਾਅਦ ਹਵਾ ਦੀ ਸਪੀਡ ਵੀ ਘੱਟ ਗਈ, ਜਿਸ ਕਾਰਨ ਹੁੰਮਸ ਵੱਧ ਜਾਣ ਕਾਰਨ ਲੋਕਾਂ ਨੂੰ ਕਾਫੀ ਗਰਮੀ ਮਹਿਸੂਸ ਹੋਈ।

ਗਰਮੀ ਦੇ ਬਾਵਜੂਦ ਸਤਲੁਜ ਦਾ ਪਾੜ ਪੂਰਨ ਵਿੱਚ ਲੱਗੇ ਰਹੇ ਕਾਰ ਸੇਵਕ

ਜਲੰਧਰ: ਸਤਲੁਜ ਦਰਿਆ ਦੇ ਦੂਜੇ ਪਾੜ ਨੂੰ ਪੂਰਨ ਲਈ ਤੀਜੇ ਦਨਿ ਦੀ ਕਾਰ ਸੇਵਾ ਅੱਤ ਦੀ ਗਰਮੀ ਦੇ ਬਾਵਜੂਦ ਜਾਰੀ ਹੈ। ਦਰਿਆ ਕੰਢੇ ਵੱਸਦੇ ਪਿੰਡ ਗੱਟਾ ਮੁੰਡੀ ਕਾਸੂ ਨੇੜੇ ਧੁੱਸੀ ਬੰਨ੍ਹ ਵਿੱਚ ਸਭ ਤੋਂ ਵੱਡਾ 925 ਫੁੱਟ ਚੌੜਾ ਪਾੜ ਪੈ ਗਿਆ ਸੀ। ਇਸ ਬੰਨ੍ਹ ਦੇ ਟੁੱਟਣ ਵੇਲੇ ਪਾਣੀ ਦੀ ਰਫਤਾਰ ਤੇਜ਼ ਹੋਣ ਕਾਰਨ ਉੱਥੇ ਡੂੰਘਾ ਟੋਇਆ ਪੈ ਗਿਆ ਸੀ। ਡਰੇਨੇਜ਼ ਵਿਭਾਗ ਅਨੁਸਾਰ ਇਸ ਟੋਏ ਦੀ ਡੂੰਘਾਈ 16 ਫੁੱਟ ਤੋਂ ਲੈ ਕੇ 48 ਫੁੱਟ ਤੱਕ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੀ ਅਗਵਾਈ ਵਿੱਚ ਦੋ ਦਨਿ ਪਹਿਲ਼ਾਂ ਹੀ ਇਸ ਪਾੜ ਨੂੰ ਪੂਰਨ ਦੀ ਕਾਰਸੇਵਾ ਸ਼ੁਰੂ ਕੀਤੀ ਗਈ ਸੀ। ਚਾਰੇ ਪਾਸੇ ਹੜ੍ਹ ਦਾ ਪਾਣੀ ਅਤੇ ਤਿੱਖੀ ਧੁੱਪ ਹੋਣ ਕਾਰਨ ਹੁੰਮਸ ਇੰਨੀ ਜ਼ਿਆਦਾ ਸੀ ਕਿ ਉੱਥੇ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਸੀ। ਇੰਨੀ ਗਰਮੀ ਦੇ ਬਾਵਜੂਦ ਕਾਰ ਸੇਵਕਾਂ ਦਾ ਜੋਸ਼ ਕਾਇਮ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ਦਰਿਆਵਾਂ ਦੁਆਲੇ ਬਣੇ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਦਰਿਆਵਾਂ ਵਿੱਚੋਂ ਗਾਰ ਕੱਢਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣਗੇ ਤੇ ਇਸ ਬਾਰੇ ਵੱਡੀ ਯੋਜਨਾ ਬਣਾਉਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਦੀ ਤਾਂਘ ਰੱਖਦੇ ਹਨ ਤੇ ਉਹ ਸਭ ਤੋਂ ਵੱਧ ਧਿਆਨ ਪੰਜਾਬ ਦੇ ਦਰਿਆਵਾਂ ਤੇ ਨਦੀਆਂ ਵੱਲ ਦੇ ਰਹੇ ਹਨ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੁੱਸੀ ਬੰਨ੍ਹ ਦੇ ਪਾੜ ਨੂੰ ਪੂਰਨ ਦੀ ਕਾਰਸੇਵਾ ਵਿੱਚ ਹਿੱਸਾ ਲੈਣ ਤੇ ਇੱਥੇ ਦਨਿ ਰਾਤ ਚੱਲਦੀਆਂ ਵੱਡੀਆਂ ਮਸ਼ੀਨਾਂ ਲਈ ਡੀਜ਼ਲ ਦੀ ਸੇਵਾ ਨੂੰ ਤਰਜੀਹ ਦੇਣ। ਇਸ ਕਾਰਸੇਵਾ ਵਿੱਚ ਸੰਤ ਬਾਬਾ ਬਲਵਿੰਦਰ ਸਿੰਘ ਗਵਾਲੀਅਰ ਤੋਂ ਆਪਣੇ ਜੱਥੇ ਅਤੇ ਸਾਹਿਤਕਾਰ ਬੰਦਨਾ ਬਾਲੀ ਆਪਣੀ ਟੀਮ ਸਮੇਤ ਪਹੁੰਚੀ। ਇਸ ਮੌਕੇ ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ 2000 ਲੀਟਰ ਦੀ ਡੀਜ਼ਲ ਦੀ ਸੇਵਾ ਕੀਤੀ ਗਈ। ਇਸ ਕਾਰਸੇਵਾ ਵਿੱਚ ਫਗਵਾੜਾ, ਗੜ੍ਹਸ਼ੰਕਰ, ਹਰੀਪੁਰ ਸਮੇਤ ਹੋਰ ਪੰਜਾਬ ਦੇ ਇਲਾਕਿਆਂ ਤੋਂ ਲੋਕ ਮਿੱਟੀ, ਡੀਜ਼ਲ, ਸੁੱਕਾ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਆਦਿ ਲੈ ਕੇ ਆਏ। ਜਿਹਨਾਂ ਪੀੜਤ ਪਰਿਵਾਰਾਂ ਦਾ ਹੜ੍ਹਾਂ ਵਿੱਚ ਸਾਰਾ ਕੁੱਝ ਰੁੜ ਗਿਆ ਸੀ ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਮੱਜੇ ਲੈ ਕੇ ਦਿੱਤੇ ਗਏ।

Advertisement
Author Image

joginder kumar

View all posts

Advertisement
Advertisement
×