For the best experience, open
https://m.punjabitribuneonline.com
on your mobile browser.
Advertisement

ਐਕਸਾਈਜ਼ ਫੀਸ ਨਾ ਭਰਨ ’ਤੇ ਦਸ ਠੇਕੇ ਸੀਲ

10:19 AM Oct 12, 2024 IST
ਐਕਸਾਈਜ਼ ਫੀਸ ਨਾ ਭਰਨ ’ਤੇ ਦਸ ਠੇਕੇ ਸੀਲ
Advertisement

ਪਠਾਨਕੋਟ (ਐਨਪੀ ਧਵਨ): ਐਕਸਾਈਜ਼ ਫੀਸ ਨਾ ਭਰਨ ’ਤੇ ਐਕਸਾਈਜ਼ ਵਿਭਾਗ ਨੇ ਅੱਜ ਪਠਾਨਕੋਟ ਸ਼ਹਿਰ ਵਿੱਚ ਅਲੱਗ-ਅਲੱਗ ਸਥਾਨਾਂ ’ਤੇ ਸ਼ਰਾਬ ਦੇ ਠੇਕਿਆਂ ਖ਼ਿਲਾਫ਼ ਕਾਰਵਾਈ ਕੀਤੀ। ਈਟੀਓ ਲਵਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰਨ ਦੀ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਇਨ੍ਹਾਂ ਦੇ ਠੇਕੇਦਾਰ ਵੱਲੋਂ ਲਾਇਸੈਂਸ ਫੀਸ ਜਮ੍ਹਾਂ ਨਹੀਂ ਸੀ ਕਰਵਾਈ ਜਾ ਰਹੀ। ਸ਼ਰਾਬ ਠੇਕੇਦਾਰਾਂ ਨੇ ਜਦੋਂ ਨੋਟਿਸ ਦੇ ਜਵਾਬ ਵਿੱਚ ਵੀ ਵਿਭਾਗ ਨੂੰ ਫੀਸ ਜਮ੍ਹਾਂ ਨਾ ਕਰਵਾਈ ਤਾਂ ਫਿਰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰੀਬ 10 ਸ਼ਰਾਬ ਦੇ ਠੇਕੇ ਬੰਦ ਰਹੇ ਅਤੇ ਫੀਸ ਭਰਨ ਦੇ ਬਾਅਦ ਹੀ ਮੁੜ ਖੋਲ੍ਹਣ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਦੋ ਅਕਤੂਬਰ ਨੂੰ ਡਰਾਈ-ਡੇਅ ਵਾਲੇ ਦਿਨ ਹਲਕਾ ਸੁਜਾਨਪੁਰ ਵਿੱਚ ਇੱਕ ਠੇਕਾ ਖੁੱਲ੍ਹਾ ਪਾਇਆ ਗਿਆ ਸੀ ਜਿਸ ਦਾ ਚਲਾਨ ਵੀ ਕੱਟਿਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement