ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ ਦੇ ਮੋਬਾਈਲਾਂ ਅਤੇ ਵਾਹਨਾਂ ਸਣੇ ਦਸ ਗ੍ਰਿਫ਼ਤਾਰ

07:32 AM Sep 08, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਸਤੰਬਰ
ਪੁਲੀਸ ਨੇ ਵਿਅਕਤੀਆਂ ਨੂੰ ਲੁੱਟ ਦੇ ਮੋਬਾਈਲਾਂ ਅਤੇ ਵਾਹਨਾਂ ਸਣੇ ਇੱਕ ਔਰਤ ਸਮੇਤ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਸੀਪੀ ਪੂਰਬੀ ਰੂਪਦੀਪ ਕੌਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਪ੍ਰੇਮ ਚੰਦ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਸਬੰਧੀ ਮਾਂ ਵੈਸ਼ਨੂੰ ਧਾਮ ਸੈਕਟਰ 32 ਚੰਡੀਗੜ੍ਹ ਮੌਜੂਦ ਸੀ ਤਾਂ ਬਿਕਰਮਜੀਤ ਸਿੰਘ ਉਰਫ਼ ਸੋਨੂੰ, ਅਮਿਤ ਚੌਹਾਨ ਨਿਖਿਲ ਕੁਮਾਰ ਉਰਫ਼ ਚੋਟੀ ਵਾਸੀ ਵਿਜੇ ਨਗਰ, ਖੁਸ਼ੀ ਮਿਲਰਗੰਜ ਘੋੜਾ ਕਲੋਨੀ ਅਤੇ ਸੁਮਨ ਵਾਸੀ ਮੁਹੱਲਾ ਜਨਕਪੁਰੀ ਨੂੰ ਜੀਵਨ ਸਿੰਘ ਨਗਰ ਅਮਿਤ ਚੌਹਾਨ ਉਰਫ਼ ਡੋਰੇਮੋਨ ਦੇ ਘਰ ਬੈਠਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ ਤਿੰਨ ਐਕਟਿਵਾ ਬਿਨਾਂ ਨੰਬਰੀ, 2 ਦਾਤ ਲੋਹਾ, ਛੇ ਮੋਬਾਈਲ ਬਰਾਮਦ ਕੀਤੇ ਹਨ।
ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਨਿਤਿਨ ਸਿਆਲ ਵਾਸੀ ਗ੍ਰੀਨ ਐਵੀਨਿਊ, ਬਾੜੇਵਾਲ ਰੋਡ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਆਪਣੇ ਘਰ ਜਾ ਰਿਹਾ ਸੀ ਕਿ ਜ਼ਿਆਦਾ ਮੀਂਹ ਪੈਣ ਕਰਕੇ ਉਹ ਕੈਰੀਹੋਮ ਡਿਪਾਰਟਮੈਂਟਲ ਸਟੋਰ ਦੇ ਸਾਹਮਣੇ ਪੁਲ ਥੱਲੇ ਰੁਕ ਗਿਆ। ਇਸ ਦੌਰਾਨ ਇੱਕ ਕਾਰ ਵਿੱਚ 2 ਲੜਕੇ ਆਏ, ਜਿਨ੍ਹਾਂ ਉਸਨੂੰ ਡਰਾ-ਧਮਕਾ ਕੇ ਉਸ ਪਾਸੋਂ ਦੋ ਮੋਬਾਈਲ ਅਤੇ ਉਸ ਦਾ ਐਕਟਿਵਾ ਖੋਹਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਦੌਰਾਨੇ ਤਫਤੀਸ਼ ਵਰੁਨ ਵਾਸੀ ਨਿਊ ਵਿਜੈ ਨਗਰ, ਹੈਬੋਵਾਲ ਕਲਾਂ, ਹਰਮੀਤ ਸਿੰਘ ਵਾਸੀ ਨਿਊ ਦੀਪ ਨਗਰ ਅਤੇ ਮਦਨ ਕੁਮਾਰ ਵਾਸੀ ਕੇਹਰ ਸਿੰਘ ਨਗਰ, ਹੈਬੋਵਾਲ ਕਲਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 6 ਮੋਬਾਈਲ, ਇੱਕ ਦਾਤ, ਐਕਟਿਵਾ ਅਤੇ ਕਾਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਜੋਧੇਵਾਲ ਦੀ ਪੁਲੀਸ ਨੂੰ ਵਿਕਾਸ ਕੁਮਾਰ ਪਾਸਵਾਨ ਵਾਸੀ ਸੁਤੰਤਰ ਨਗਰ ਨੇ ਦੱਸਿਆ ਕਿ ਉਹ ਆਪਣੇ ਘਰ ਜਾ ਰਿਹਾ ਸੀ ਕਿ ਕੈਲਾਸ਼ ਨਗਰ ਤੋਂ ਗੁਰੂ ਵਿਹਾਰ ਮੋੜ ਨੂੰ ਮੁੜ ਕੇ ਥੋੜ੍ਹਾ ਅੱਗੇ ਪਿੱਛੋਂ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਉਸਦੇ ਸਾਈਕਲ ਵਿੱਚ ਆਪਣਾ ਮੋਟਰਸਾਈਕਲ ਮਾਰਿਆ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਸ ਨੇ ਦੋਸ਼ ਲਾਇਆ ਕਿ ਉਹ ਉਸਨੂੰ ਧਮਕਾ ਕੇ ਮੋਬਾਈਲ ਖੋਹਕੇ ਲੈ ਗਏ। ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੌਰਾਨੇ ਤਫ਼ਤੀਸ਼ ਪਿਊਸ਼ ਸਲੂਜਾ ਵਾਸੀ ਬਸਤੀ ਜੋਧੇਵਾਲ ਅਤੇ ਮਨੀ ਲਹੌਰੀਆ ਵਾਸੀ ਵਾਲਮੀਕ ਮੁਹੱਲਾ ਦਰੇਸੀ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਮੋਟਰਸਾਈਕਲ, ਤਿੰਨ ਮੋਬਾਈਲ ਅਤੇ ਇੱਕ ਦਾਤ ਬਰਾਮਦ ਕੀਤਾ ਹੈ।

Advertisement

Advertisement