ਰਾਜਧਾਨੀ ਵਿੱਚ ਸੰਘਣੀ ਧੁੰਦ ਕਾਰਨ ਤਾਪਮਾਨ ਡਿੱਗਿਆ
07:00 AM Jan 09, 2025 IST
ਨਵੀਂ ਦਿੱਲੀ, 8 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਸੰਘਣੀ ਧੁੰਦ ਪੈਣ ਕਾਰਨ ਦਿਖਣ ਦੀ ਤੀਬਰਤਾ ਜ਼ੀਰੋ ਤੱਕ ਪਹੁੰਚ ਗਈ। ਇਸ ਦੌਰਾਨ ਘੱਟੋ ਘੱਟ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਉਣ ਕਾਰਨ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਆਈਐੱਮਡੀ ਦਫਤਰ ਨੇ ਦੱਸਿਆ ਕਿ ਪਾਲਮ ਵਿੱਚ ਰਾਤ 12 ਵਜੇ ਦਿਖਣ ਦੀ ਤੀਬਰਤਾ 50 ਮੀਟਰ ਦਰਜ ਕੀਤੀ ਗਈ। ਦੇਰ ਰਾਤ ਢਾਈ ਵਜੇ ਇਹ ਸੁਧਰ ਕੇ 500 ਮੀਟਰ ਹੋ ਗਈ ਪਰ ਸਵੇਰੇ ਸਾਢੇ ਪੰਜ ਵਜੇ ਇਹ ਜ਼ੀਰੋ ’ਤੇ ਪਹੁੰਚ ਗਈ। ਪੂਰੀ ਰਾਤ ਪੰਜ ਤੋਂ ਸੱਤ ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲੀ। ਆਈਐੱਮਡੀ ਅਨੁਸਾਰ ਦਿੱਲੀ ਵਿੱਚ ਅੱਜ ਘੱਟੋ ਘੱਟ ਤਾਪਮਾਨ ਆਮ ਨਾਲੋਂ 0.5 ਡਿਗਰੀ ਅਤੇ ਵੱਧ ਤੋਂ ਵੱਧ ਤਾਪਤਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ
Advertisement
Advertisement