‘ਇੰਡੀਗੋ’ ਦੀ ਮੁੰਬਈ-ਦੋਹਾ ਉਡਾਣ ਵਿੱਚ ਤਕਨੀਕੀ ਸਮੱਸਿਆ
04:47 PM Sep 15, 2024 IST
ਮੁੰਬਈ, 15 ਸਤੰਬਰ
ਮੁੰਬਈ ਤੋਂ ਦੋਹਾ ਜਾਣ ਵਾਲੀ ‘ਇੰਡੀਗੋ’ ਦੀ ਇਕ ਉਡਾਣ ਦੇ ਯਾਤਰੀਆਂ ਨੂੰ ਅੱਜ ਜਹਾਜ਼ ਦੇ ਅੰਦਰ ਚਾਰ ਘੰਟੇ ਤੋਂ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ ਕਿਉਂਕਿ ਤਕਨੀਕੀ ਸਮੱਸਿਆ ਕਾਰਨ ਉਡਾਣ ਵਿੱਚ ਦੇਰ ਹੋਈ। ਕੁਝ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਉਡਾਣ ਵਿੱਚ ਦੇਰੀ ਕਰ ਕੇ ਕਾਫੀ ਦੇਰ ਤੱਕ ਜਹਾਜ਼ ਵਿੱਚ ਹੀ ਇੰਤਜਾ਼ਰ ਕਰਨਾ ਪਿਆ। ਇਸ ਜਹਾਜ਼ ਨੇ ਐਤਵਾਰ ਤੜਕੇ ਉਡਾਣ ਭਰਨੀ ਸੀ। ਸੂਤਰਾਂ ਨੇ ਦੱਸਿਆ ਕਿ ਹੁਣ ਇਸ ਜਹਾਜ਼ ਦੇ ਸ਼ਾਮ ਨੂੰ 7.45 ਵਜੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੇ ਜਾਣ ਦੀ ਆਸ ਹੈ। ਏਅਰਲਾਈਨਜ਼ ਕੰਪਨੀ ‘ਇੰਡੀਗੋ’ ਨੇ ਕਿਹਾ ਕਿ ਮੁੰਬਈ ਤੋਂ ਦੋਹਾ ਲਈ ਉਡਾਣ ਭਰਨ ਵਾਲੀ ਇਸ ਦੀ ਉਡਾਣ ਨੰਬਰ 6ਈ 1303 ਵਿੱਚ ਤਕਨੀਕੀ ਕਾਰਨ ਕਰ ਕੇ ਦੇਰ ਹੋਈ। ਏਅਰਲਾਈਨਜ਼ ਨੇ ਇਕ ਬਿਆਨ ਵਿੱਚ ਕਿਹਾ, ‘‘ਜਹਾਜ਼ ਨੇ ਕਈ ਵਾਰ ਆਪਣੀ ਮੰਜ਼ਿਲ ਲਈ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਪਰ ਵੱਖ-ਵੱਖ ਪ੍ਰਕਿਰਿਆਵਾਂ ਕਰ ਕੇ ਵਾਰ-ਵਾਰ ਹੋਣ ਵਾਲੀ ਦੇਰ ਕਾਰਨ ਅਖ਼ੀਰ ਇਸ ਨੂੰ ਰੱਦ ਕਰਨਾ ਪਿਆ।’’ -ਪੀਟੀਆਈ
Advertisement
Advertisement