For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ ਭਵਿੱਖ ਨੂੰ ਸੇਧ ਦੇ ਰਹੇ ਨੇ ਅਧਿਆਪਕ: ਪ੍ਰਸ਼ਾਸਕ

07:02 AM Sep 06, 2024 IST
ਦੇਸ਼ ਦੇ ਭਵਿੱਖ ਨੂੰ ਸੇਧ ਦੇ ਰਹੇ ਨੇ ਅਧਿਆਪਕ  ਪ੍ਰਸ਼ਾਸਕ
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸਨਮਾਨਿਤ ਕੀਤੇ ਗਏ ਅਧਿਆਪਕ। -ਫੋਟੋ: ਨਿਤਿਨ ਮਿੱਤਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਅੱਜ ਅਧਿਆਪਕ ਦਿਵਸ ’ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹਨ ਤੇ ਦੇਸ਼ ਦਾ ਭਵਿੱਖ ਨੌਜਵਾਨੀ ਪੀੜ੍ਹੀ ਨੂੰ ਸੇਧ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੁਰਾਣੇ ਸਮੇਂ ਤੋਂ ਹੀ ਅਧਿਆਪਕ ਗ਼ਰੀਬਾਂ ਤੇ ਅਮੀਰਾਂ ਨੂੰ ਇਕੱਠੇ ਪੜ੍ਹਾਉਂਦਾ ਆਇਆ ਹੈ ਤੇ ਹੁਣ ਵੀ ਅਧਿਆਪਕਾਂ ਵੱਲੋਂ ਇਹ ਵਰਤਾਰਾ ਜਾਰੀ ਹੈ। ਉਨ੍ਹਾਂ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਟੀ ਦੇ ਸਿੱਖਿਆ ਵਿਭਾਗ ਵਲੋਂ 17 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ 2 ਅਧਿਆਪਕ ਸਟੇਟ ਐਵਾਰਡ ਲਈ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ਟੀਚਰਜ਼ ਸਟੇਟ ਕੰਮੈਂਡੇਸ਼ਨ ਤੇ ਚਾਰ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦਿੱਤਾ ਗਿਆ। ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ 31 ਹਜ਼ਾਰ ਤੇ ਸਰਟੀਫਿਕੇਟ ਜਦਕਿ ਸ਼ਲਾਘਾ ਪੱਤਰ ਵਾਲੇ ਅਧਿਆਪਕਾਂ ਨੂੰ 11 ਹਜ਼ਾਰ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਬੀ ਦੀ ਪ੍ਰਿੰਸੀਪਲ ਬੀਨਾ ਰਾਣੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਡੀ ਦੀ ਪ੍ਰਿੰਸੀਪਲ ਆਸ਼ਾ ਰਾਣੀ, ਸਾਰਿਕਾ ਧੁੱਪਰ, ਮੰਜੂ ਕਾਲੀਆ, ਸੰਗੀਤਾ ਰਾਣੀ, ਕਮਲਜੀਤ ਕੌਰ, ਡਾ. ਪ੍ਰਾਚੀ ਮਾਨ, ਹੇਮਲਤਾ ਮਲਹੋਤਰਾ, ਸ਼ਿਖਾ ਸ਼ਰਮਾ, ਮੀਨੂ ਬਾਲਾ, ਪਿਯੂਸ਼ ਅਗਰਵਾਲ, ਸੁਖਵੀਰ ਕੌਰ, ਸੀਮਾ ਕੁਮਾਰੀ, ਵਿਭਾ, ਸਲੋਨੀ ਬਰੂਟਾ, ਵਿਸ਼ੂ ਜੁਨੇਜਾ, ਸੁਰਿੰਦਰ ਕੌਰ ਤੇ ਨੀਰਜ, ਦਿਨੇਸ਼ ਦਹੀਆ, ਸਿਮਰਨਜੀਤ ਕੌਰ, ਨਲਿਨੀ ਅਜੈ, ਸਪਨਾ ਨਾਗਪਾਲ,ਸੰਗੀਤਾ ਕੱਕੜ, ਜਯੋਤੀ ਐਨ ਬੀਲਾਵਾੜੀ, ਅਨੁਪਮ ਲੇਖੀ, ਰਾਸ਼ੀ ਸ੍ਰੀਵਾਸਤਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਯੂਟੀ ਦੇ ਸਿੱਖਿਆ ਵਿਭਾਗ ਨੇ ਪੰਜ ਅਧਿਆਪਕਾਂ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦਿੱਤਾ ਗਿਆ ਜਿਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਮਲੋਆ ਕਲੋਨੀ ਦੇ ਟੀਜੀਟੀ ਸਾਇੰਸ ਅਧਿਆਪਕ ਰਵੀ ਜੈਸਵਾਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਦੀ ਪ੍ਰਿੰਸੀਪਲ ਜੈਸਮੀਨ ਜੋਸ਼, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20 ਡੀ ਦੀ ਟੀਜੀਟੀ ਅਧਿਆਪਕਾ ਪਰਵੀਨ ਕੁਮਾਰੀ, ਪੀਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ 18 ਦੀ ਪੀਜੀਟੀ ਅਧਿਆਪਕਾ ਅੰਮ੍ਰਿਤਾ ਭੁੱਲਰ ਸ਼ਾਮਲ ਹਨ।

ਅਧਿਆਪਕਾਂ ਨੂੰ ਰਾਜ ਭਵਨ ’ਚ ਜਲਦੀ ਸੱਦ ਕੇ ਕੀਤਾ ਖੱਜਲ-ਖੁਆਰ

ਰਾਜ ਭਵਨ ਦੇ ਬਾਹਰ ਖੜ੍ਹੇ ਅਧਿਆਪਕ।

ਯੂਟੀ ਦੇ ਅਧਿਆਪਕਾਂ ਨੂੰ ਅੱਜ ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਆਡੀਟੋਰੀਅਮ ਵਿੱਚ ਸਨਮਾਨ ਸਮਾਗਮ ਵਿੱਚ ਸੱਦਿਆ ਗਿਆ। ਅਧਿਆਪਕਾਂ ਦਾ ਸਨਮਾਨ ਸਮਾਗਮ ਅੱਜ ਦੁਪਹਿਰ 12 ਵਜੇ ਰੱਖਿਆ ਗਿਆ ਸੀ ਪਰ ਅਧਿਆਪਕਾਂ ਨੂੰ ਸਵੇਰ ਸਾਢੇ ਨੌਂ ਵਜੇ ਹੀ ਸੱਦ ਲਿਆ ਗਿਆ। ਇਸ ਦੌਰਾਨ ਸੌ ਦੇ ਕਰੀਬ ਅਧਿਆਪਕ ਰਾਜਪਾਲ ਭਵਨ ਦੇ ਬਾਹਰ ਪੁੱਜ ਗਏ ਤਾਂ ਰਾਜਪਾਲ ਭਵਨ ਅੰਦਰੋਂ ਸੁਨੇਹਾ ਆਇਆ ਕਿ ਉਹ ਜਲਦੀ ਆ ਗਏ ਹਨ ਤੇ ਸਾਢੇ ਗਿਆਰਾਂ ਵਜੇ ਦੇ ਕਰੀਬ ਆਉਣ ਜਿਸ ਕਾਰਨ ਕਈ ਅਧਿਆਪਕਾਂ ਨੇ ਰੋਸ ਜਤਾਇਆ। ਇਸ ਤੋਂ ਬਾਅਦ ਅਧਿਆਪਕਾਂ ਨੂੰ ਸਵਾ ਦਸ ਵਜੇ ਅੰਦਰ ਸੱਦ ਲਿਆ ਗਿਆ। ਅਧਿਆਪਕਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਜੇ ਸਮਾਗਮ ਲੇਟ ਹੋਣਾ ਸੀ ਤਾਂ ਅਧਿਆਪਕਾਂ ਨੂੰ ਪਹਿਲਾਂ ਸੱਦ ਕੇ ਖੱਜਲ-ਖੁਆਰ ਕਿਉਂ ਕੀਤਾ ਗਿਆ।

Advertisement

Advertisement
Author Image

Advertisement