ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਦਲੀ ਪ੍ਰਕਿਰਿਆ ’ਚ ਖਾਮੀਆਂ ਕਾਰਨ ਅਧਿਆਪਕ ਪ੍ਰੇਸ਼ਾਨ

07:46 AM Aug 26, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਗਸਤ
ਲੰਬੀ ੳਡੀਕ ਤੋਂ ਬਾਅਦ 24 ਅਗਸਤ ਦੇਰ ਸ਼ਾਮ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਵੱਖ ਵੱਖ ਸਮੇਂ ’ਤੇ ਹੋਈਆਂ ਭਰਤੀਆਂ ਸਣੇ 3704 ਮਾਸਟਰ ਕੇਡਰ, 2392 ਮਾਸਟਰ ਕੇਡਰ, 873 ਡੀਪੀਈ, 53 ਡੀਪੀਈ, 3582 ਮਾਸਟਰ ਕੇਡਰ ਵੇਟਿੰਗ, 180 ਈਟੀਟੀ ਅਤੇ 4161 ਮਾਸਟਰ ਕੇਡਰ, ਸਪੈਸ਼ਲ ਕੈਟਾਗਿਰੀ ਅਧਿਆਪਕ ਵਰਗ ਵਿਚੋਂ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਪਹਿਲੇ ਗੇੜ (ਜ਼ਿਲ੍ਹੇ ਦੇ ਅੰਦਰ) ਲਈ ਸਟੇਸ਼ਨ ਚੋਣ ਦੀ ਆਪਸ਼ਨ ਖੋਲ੍ਹੀ ਗਈ ਪਰ ਇਸ ਆਪਸ਼ਨ ਦੇ ਖੁੱਲ੍ਹਦਿਆਂ ਹੀ ਬਦਲੀਆਂ ਦੀ ਆਸ ਵਿੱਚ ਬੈਠੇ ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾਂ ਵਿੱਚ ਭਾਈ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੋਰ ਅਤੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਨੇ ਕਿਹਾ ਕਿ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲ੍ਹਿਆ ਤਾਂ ਹਜ਼ਾਰਾਂ ਅਧਿਆਪਕਾਂ ਨੂੰ ਡਾਟਾ, ਸਰਵਿਸ ਹਿਸਟਰੀ ਤੇ ਰਿਜ਼ਲਟ ਮਿਸਮੈਚ ਜਿਹੇ ਇਤਰਾਜ਼ ਲਾ ਕੇ ਬਲਦੀਆਂ ਤੋਂ ਅਯੋਗ ਠਹਿਰਾ ਦਿੱਤਾ ਗਿਆ ਹੈ। ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਤੇ ਡੀਪੀਆਈ (ਸੈਕੰਡਰੀ) ਤੋਂ ਮੰਗ ਕੀਤੀ ਕਿ ਸਟੇਸ਼ਨ ਚੋਣ ਲਈ 26 ਅਗਸਤ ਤੱਕ ਦੀ ਤਰੀਕ ਵਧਾ ਕੇ 30 ਅਗਸਤ ਅਤੇ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਦੇ ਡਾਟੇ ਵਿਚਲੀਆਂ ਖ਼ਾਮੀਆਂ ਦੂਰ ਕੀਤੀਆਂ ਜਾਣ।

Advertisement

Advertisement
Advertisement