ਵੀਸੀ ਦਫ਼ਤਰ ਅੱਗੇ ਅਧਿਆਪਕਾਂ ਤੇ ਗੈਰ-ਅਧਿਆਪਕਾਂ ਦਾ ਧਰਨਾ ਜਾਰੀ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਪੰਜਾਬੀ ਯੂਨੀਵਰਸਿਟੀ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਦੀ ਪੂਰਤੀ ਲਈ, ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਲਈ, ਯੂਨੀਵਰਸਿਟੀ ਦੀ ਖੁਦਮੁਖਤਿਆਰੀ ਲਈ, ਤਨਖਾਹਾਂ ਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਤੇ ਰਾਜ ਸਰਕਾਰ ਤੋਂ ਵਿੱਤੀ ਪੈਕੇਜ ਪ੍ਰਾਪਤ ਕਰਨ ਲਈ ਪ੍ਰੋਗਰੈਸਿਵ ਟੀਚਰਜ਼ ਅਲਾਇੰਸ (ਪੀਟੀਏ) ਤੇ ਬੀ ਤੇ ਸੀ ਕਲਾਸ ਕਰਮਚਾਰੀਆਂ ਦੇ ਨੁਮਾਇੰਦਿਆਂ ਦਾ ਵਾਈਸ-ਚਾਂਸਲਰ ਦੇ ਦਫਤਰ ਦੇ ਸਾਹਮਣੇ ਧਰਨਾ ਅੱਜ ਪੰਜਵੇਂ ਦਨਿ ਦਾਖਲ ਹੋ ਗਿਆ। ਪ੍ਰਦਰਸ਼ਨਕਾਰੀ 24 ਦਨਿਾਂ ਦੀ ਰਿਕਾਰਡ ਦੇਰੀ ਨਾਲ ਤਨਖਾਹ ਦੀ ਅਦਾਇਗੀ ਨਾ ਕਰਨ ਤੋਂ ਕਾਫ਼ੀ ਚਿੰਤਤ ਸਨ ਜੋ ਯੂਨੀਵਰਸਿਟੀ ਦੇ ਇਤਿਹਾਸ ’ਚ ਸਭ ਤੋਂ ਦੇਰੀ ਨਾਲ ਹੈ। ਤਨਖਾਹ ਦੇਰੀ ਦਾ ਪਹਿਲਾਂ ਵਾਲਾ ਨਾਮੋਸ਼ੀ ਭਰਿਆ ਰਿਕਾਰਡ ਪਿਛਲੇ ਮਹੀਨੇ 23 ਦਨਿਾਂ ਦਾ ਸੀ। ਇਸ ਵਿਰੋਧ ਪ੍ਰਦਰਸ਼ਨ ’ਚ ਵੱਡੀ ਗਿਣਤੀ ਵਿਚ ਅਧਿਆਪਕਾਂ ਤੇ ਨਾਨ-ਟੀਚਿੰਗ ਕਰਮਚਾਰੀਆਂ ਨੇ ਹਿੱਸਾ ਲਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਆਪਨ ਤੇ ਨਾਨ-ਟੀਚਿੰਗ ਕਰਮਚਾਰੀਆਂ ਸੰਬੰਧੀ ਸਮੱਸਿਆਵਾਂ ਤੇ ਦਰਪੇਸ਼ ਮੁੱਖ ਮੁੱਦਿਆਂ ਬਾਰੇ ਡੀਟੀਸੀ ਦੇ ਕਨਵੀਨਰ ਪ੍ਰੋ. ਨਿਸ਼ਾਨ ਸਿੰਘ ਦਿਓਲ, ਸੀਯੂਟੀ ਦੇ ਕਨਵੀਨਰ ਪ੍ਰੋ. ਭੁਪਿੰਦਰ ਸਿੰਘ ਵਿਰਕ, ਐਸ.ਆਈ.ਐਫ. ਦੇ ਕਨਵੀਨਰ ਪ੍ਰੋ. ਰਾਜਬੰਸ ਸਿੰਘ ਗਿੱਲ, ਸੇਵਾਮੁਕਤ ਪ੍ਰੋ ਬਲਵਿੰਦਰ ਸਿੰਘ ਟਿਵਾਣਾ, ਡਾ. ਰਾਜਵਿੰਦਰ ਸਿੰਘ, ਪੂਟਾ ਦੇ ਸਾਬਕਾ ਸੰਯੁਕਤ ਸਕੱਤਰ, ਇੰਜ. ਸੁਖਜਿੰਦਰ ਸਿੰਘ ਬੁੱਟਰ ਆਦਿ ਨੇ ਦੱਸਿਆ।