ਟੀਡੀਪੀ ਤੇ ਜੇਡੀ (ਯੂ) ਲੋਕ ਸਭਾ ਵਿੱਚ ਆਪਣਾ ਸਪੀਕਰ ਬਣਾਉਣਾ ਯਕੀਨੀ ਬਣਾਉਣ: ਸੰਜੈ ਸਿੰਘ
06:46 AM Jun 12, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਗੱਠਜੋੜ ਐੱਨਡੀਏ ਦੇ ਹਿੱਸੇਦਾਰਾਂ ਟੀਡੀਪੀ ਅਤੇ ਜੇਡੀ (ਯੂ) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਲੋਕ ਸਭਾ ਸਪੀਕਰ ਉਨ੍ਹਾਂ ਦੀਆਂ ਪਾਰਟੀਆਂ ’ਚੋਂ ਹੀ ਬਣਾਇਆ ਜਾਵੇ ਕਿਉਂਕਿ ਇਹ ਉਨ੍ਹਾਂ ਦੇ ਹਿੱਤਾਂ ਦੇ ਨਾਲ-ਨਾਲ ਸੰਵਿਧਾਨ ਅਤੇ ਲੋਕਤੰਤਰ ਦੇ ਹਿੱਤ ਵਿੱਚ ਵੀ ਹੋਵੇਗਾ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇ ਟੀਡੀਪੀ ਭਾਜਪਾ ਦੇ ਸਮਰਥਨ ਤੋਂ ਬਿਨਾਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਭੂਮਿਕਾ ਅਹਿਮ ਹੋਵੇਗੀ।
ਸੰਜੈ ਸਿੰਘ ਨੇ ਕਿਹਾ ਕਿ ਵਿਭਾਗਾਂ ਦੀ ਵੰਡ ਵਿੱਚ ਭਾਜਪਾ ਆਪਣੇ ਐੱਨਡੀਏ ਸਹਿਯੋਗੀਆਂ ਨੂੰ ਘੱਟ ਮਹੱਤਵਪੂਰਨ ਮੰਤਰਾਲੇ ਦਿੱਤੇ ਹਨ ਜਦਕਿ ਸਾਰੇ ਅਹਿਮ ਮੰਤਰਾਲੇ ਆਪਣੇ ਕੋਲ ਰੱਖ ਲਏ ਹਨ।
Advertisement
Advertisement