For the best experience, open
https://m.punjabitribuneonline.com
on your mobile browser.
Advertisement

ਤਨਪ੍ਰੀਤ ਪਰਮਾਰ ਮਿਸ ਕੈਨੇਡਾ ਬਣੀ

07:45 AM Jun 07, 2024 IST
ਤਨਪ੍ਰੀਤ ਪਰਮਾਰ ਮਿਸ ਕੈਨੇਡਾ ਬਣੀ
ਤਨਪ੍ਰੀਤ ਪਰਮਾਰ
Advertisement

ਵੈਨਕੂਵਰ (ਪੱਤਰ ਪ੍ਰੇਰਕ): ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੀ ਰਹਿਣ ਵਾਲੀ ਤਨਪ੍ਰੀਤ ਪਰਮਾਰ (29) ਨੇ ਮਿਸ ਕੈਨੇਡਾ ਬਣ ਕੇ ਪੰਜਾਬਣ ਮੁਟਿਆਰਾਂ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਪਿਛਲੇ ਦਿਨੀਂ ਮੌਂਟਰੀਅਲ ਵਿੱਚ ਹੋਏ 2024 ਕੈਨੇਡਾ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ 25 ਮੁਟਿਆਰਾਂ ਵਿੱਚੋਂ ਸੁੰਦਰਤਾ ਦਾ ਤਾਜ ਤਨਪ੍ਰੀਤ ਦੇ ਸਿਰ ਸਜਿਆ। ਸੁੰਦਰਤਾ ਮੁਕਾਬਲੇ ਵਿਚ ਤਨਪ੍ਰੀਤ ਦੀ ਇਹ ਚੌਥੀ ਕੋਸ਼ਿਸ਼ ਸੀ। ਉਸ ਨੇ ਕਿਹਾ ਕਿ ਕੈਨੇਡਾ ਵੱਸਦੇ ਦੁਨੀਆ ਦੇ ਹਰ ਭਾਈਚਾਰੇ ਦੀਆਂ ਮੁਟਿਆਰਾਂ ਵਿੱਚ ਖੜ੍ਹ ਕੇ ਸਿਰ ’ਤੇ ਸਜਿਆ ਤਾਜ ਉਸ ਨੂੰ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ। ਤਨਪ੍ਰੀਤ 24 ਸਾਲ ਪਹਿਲਾਂ ਮਾਪਿਆਂ ਨਾਲ ਕੈਨੇਡਾ ਆਈ ਅਤੇ ਉਸ ਨੇ ਇੱਥੇ ਡੈਲਟਾ ਵਿੱਚ ਹੀ ਪੜ੍ਹਾਈ ਕੀਤੀ। ਸਥਾਨਕ ਪੱਧਰ ਦੇ ਕੁਝ ਸੁੰਦਰਤਾ ਮੁਕਾਬਲਿਆਂ ਵਿੱਚੋਂ ਉਸ ਨੇ 2016 ਵਿੱਚ ਮਿਸ ਕੈਨੇਡਾ-ਇੰਡੀਆ ਮੁਕਾਬਲਾ ਵੀ ਜਿੱਤਿਆ ਸੀ। ਤਨਪ੍ਰੀਤ ਦਾ ਮੰਨਣਾ ਹੈ ਕਿ ਸੁੰਦਰਤਾ ਚਿਹਰਿਆਂ ਦੇ ਨਾਲ-ਨਾਲ ਮਨਾਂ ਵਿੱਚੋਂ ਵੀ ਝਲਕਦੀ ਹੈ।

Advertisement

Advertisement
Advertisement
Author Image

sukhwinder singh

View all posts

Advertisement