ਕੇਂਦਰ ਨਾਲ ਭਾਸ਼ਾ ਵਿਵਾਦ ਦਰਮਿਅਨ ਤਾਮਿਲ ਨਾਡੂ ਨੇ ਬਜਟ ਲੋਗੋ ਵਿਚ rupee ਦਾ ਚਿੰਨ੍ਹ ਬਦਲਿਆ
ਚੇਨੱਈ, 13 ਮਾਰਚ
Tamil Nadu replaces rupee symbol in budget logo ਤਿੰਨ ਭਾਸ਼ਾਈ ਫਾਰਮੂਲੇ ਨੂੰ ਲੈ ਕੇ ਕੇਂਦਰ ਨਾਲ ਜਾਰੀ ਟਕਰਾਅ ਦਰਮਿਆਨ ਤਾਮਿਲ ਨਾਡੂ ਸਰਕਾਰ ਨੇ ਅਗਲੇ ਵਿੱਤੀ ਸਾਲ 2025-26 ਦੇ ਬਜਟ ਲਈ ਆਪਣੇ ਲੋਗੋ ਵਿਚ ਦੇਵਨਾਗਰੀ rupee ਦੇ ਚਿੰਨ੍ਹ ਨੂੰ ਤਾਮਿਲ ਅੱਖਰ ਨਾਲ ਬਦਲ ਦਿੱਤਾ ਹੈ।
ਵਿੱਤ ਮੰਤਰੀ Thangam Thennarasu ਸ਼ੁੱਕਰਵਾਰ ਨੂੰ ਸੂਬਾਈ ਅਸੈਂਬਲੀ ਵਿਚ ਬਜਟ ਪੇਸ਼ ਕਰਨਗੇ। ਵੀਰਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ਦੇ ਲੋਗੋ ਵਿੱਚ 'Ru' ਲਿਖਿਆ ਹੋਇਆ ਹੈ, ਜੋ ਕਿ ਤਾਮਿਲ ਸ਼ਬਦ 'Rubaai' ਦਾ ਪਹਿਲਾ ਅੱਖਰ ਹੈ, ਜੋ ਕਿ ਸਥਾਨਕ ਭਾਸ਼ਾ ਵਿੱਚ ਭਾਰਤੀ ਮੁਦਰਾ ਨੂੰ ਦਰਸਾਉਂਦਾ ਹੈ।
ਲੋਗੋ ’ਤੇ ‘ਸਭ ਲਈ ਸਭ ਕੁਝ’ਕੈਪਸ਼ਨ ਵੀ ਸੀ, ਜੋ ਇਹ ਦਰਸਾਉਂਦਾ ਹੈ ਕਿ ਸੱਤਾਧਾਰੀ ਡੀਐਮਕੇ ਦਾ ਸਮਾਵੇਸ਼ੀ ਸ਼ਾਸਨ ਮਾਡਲ ਕੀ ਦਾਅਵਾ ਕਰਦਾ ਹੈ।
ਉਧਰ ਤਾਮਿਲ ਨਾਡੂ ਭਾਜਪਾ ਦੇ ਮੁਖੀ ਕੇ ਅੰਨਾਮਲਾਈ ਨੇ ਸਟਾਲਿਨ ਸਰਕਾਰ ਦੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਸਵਾਲ ਪੁੱਛਿਆ ਕਿ ਉਹ ਅਜਿਹੀ ਮੂਰਖਤਾ ਕਿਵੇਂ ਕਰ ਸਕਦੇ ਹਨ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਤਾਮਿਲਸਾਈ ਸੁੰਦਰਾਜਨ ਨੇ ਵੀ ਡੀਐੱਮਕੇ ਨੂੰ ਨਿਸ਼ਾਨਾ ਬਣਾਇਆ ਹੈ। -ਪੀਟੀਆਈ