ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਮਿਲਨਾਡੂ: ਬਾਲਾਜੀ ਸਣੇ ਚਾਰ ਵਿਧਾਇਕ ਮੰਤਰੀ ਬਣੇ

07:51 AM Sep 30, 2024 IST
ਨਵੇਂ ਬਣੇ ਮੰਤਰੀ ਰਾਜਪਾਲ ਆਰਐੱਨ ਰਵੀ ਤੇ ਮੁੱਖ ਮੰਤਰੀ ਐੱਮਕੇ ਸਟਾਲਿਨ ਅਤੇ ਹੋਰਨਾਂ ਨਾਲ। -ਫੋਟੋ: ਏਐੱਨਆਈ

ਚੇਨੱਈ, 29 ਸਤੰਬਰ
ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਅੱਜ ਇੱਥੇ ਦ੍ਰਾਵਿੜ ਮੁਨੇਤਰ ਕਡਗਮ (ਡੀਐੱਮਕੇ) ਦੇ ਸੀਨੀਅਰ ਆਗੂ ਵੀ ਸੈਂਥਿਲ ਬਾਲਾਜੀ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਵਾਈ। ਬਾਲਾਜੀ ਨੂੰ ਕੁਝ ਦਿਨ ਪਹਿਲਾਂ ਹੀ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ। ਡੀਐੱਮਕੇ ਦੇ ਤਿੰਨ ਹੋਰ ਵਿਧਾਇਕਾਂ ਆਰ ਰਾਜੇਂਦਰਨ (ਸੇਲਮ-ਉੱਤਰ), ਗੋਵੀ ਚੇਜ਼ੀਆਨ (ਤਿਰੂਵਿਦਾਈਮਾਰੂਦਰ) ਅਤੇ ਐੱਸਐੱਮ ਨਾਸਰ (ਅਵਾੜੀ) ਨੇ ਵੀ ਰਾਜ ਭਵਨ ’ਚ ਕਰਵਾਏ ਗਏ ਇੱਕ ਸਾਦੇ ਸਮਾਗਮ ’ਚ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਉਨ੍ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਮੌਜੂਦਗੀ ’ਚ ਸਹੁੰ ਚੁੱਕੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਉਦੈਨਿਧੀ ਸਟਾਲਿਨ ਵੀ ਹਾਜ਼ਰ ਸਨ ਜਿਨ੍ਹਾਂ ਨੂੰ ਪਹਿਲਾਂ ਹੀ ਸੂਬੇ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਚੁੱਕਾ ਹੈ। ਇਸ ਸਬੰਧੀ ਜਾਰੀ ਅਧਿਕਾਰਤ ਸੂਚਨਾ ਅਨੁਸਾਰ ਸੈਂਥਿਲ ਬਾਲਾਜੀ ਬਿਜਲੀ ਤੇ ਗ਼ੈਰ-ਰਵਾਇਤੀ ਊਰਜਾ ਵਿਕਾਸ ਤੇ ਆਬਕਾਰੀ ਵਿਭਾਗ ਦਾ ਕੰਮਕਾਰ ਦੇਖਣਗੇ। -ਏਐੱਨਆਈ

Advertisement

Advertisement