ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਲਬਿਾਨ ਨਾਲ ਵਾਰਤਾ

08:06 AM Mar 11, 2024 IST

ਭਾਰਤ ਉਦੋਂ ਤੋਂ ਹੀ ਅਫ਼ਗਾਨਿਸਤਾਨ ਵਿੱਚ ਚੁਸਤ ਕੂਟਨੀਤੀ ਕਰ ਰਿਹਾ ਹੈ ਜਦੋਂ ਤੋਂ ਤਾਲਬਿਾਨ ਨੇ ਕਾਬੁਲ ਉੱਤੇ ਕਬਜ਼ਾ (ਅਗਸਤ 2021) ਕੀਤਾ ਹੈ ਅਤੇ ਅਮਰੀਕਾ ਆਸਰੇ ਉੱਥੇ ਸਫ਼ਲ ਹੋਣ ਦੀ ਨਵੀਂ ਦਿੱਲੀ ਦੀ ਯੋਜਨਾ ਨਾਕਾਮ ਹੋਈ ਹੈ। ਸਾਰੇ ਪੱਖ ਦੇਖਣ ’ਤੇ ਅਜਿਹਾ ਜਾਪਦਾ ਹੈ ਕਿ ਅਮਰੀਕਾ ਵੱਲੋਂ 2020 ਵਿੱਚ ਤਾਲਬਿਾਨ ਨਾਲ ਕੀਤਾ ਸਮਝੌਤਾ ਗੋਡੇ ਟੇਕਣ ਦੇ ਬਰਾਬਰ ਸੀ। ਤਤਕਾਲੀ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗ਼ਨੀ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਆਪਣੀ ਕੂਟਨੀਤਕ ਪੂੰਜੀ ਲਾਈ, ਸ਼ਰਮਿੰਦਗੀ ਭਰੇ ਢੰਗ ਨਾਲ ਦੇਸ਼ ਛੱਡ ਕੇ ਦੌੜ ਗਏ। ਇਕ ਮਹੀਨੇ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਦੋਂ ਕਿਹਾ ਸੀ ਕਿ ਭਾਰਤ ‘ਧੱਕੇ ਨਾਲ ਮਡਿ਼੍ਹਆ ਕੋਈ ਵੀ ਫ਼ੈਸਲਾ ਬਰਦਾਸ਼ਤ ਨਹੀਂ ਕਰੇਗਾ’, ਉਸ ਵਕਤ ਉਮੀਦ ਜਾਗੀ ਸੀ ਕਿ ਤਾਲਬਿਾਨ ਸ਼ਾਇਦ ਨਵੀਂ ਸਰਕਾਰ ਵਿਚ ਪੁਰਾਣੇ ਨਿਜ਼ਾਮ ਦੇ ਕੁਝ ਮੈਂਬਰਾਂ ਨੂੰ ਸ਼ਾਮਿਲ ਕਰੇਗਾ।
ਪਿਛਲੇ ਹਫ਼ਤੇ ਕਾਬੁਲ ’ਚ ਭਾਰਤੀ ਵਫ਼ਦ ਨੇ ਦੁਵੱਲੇ ਰਿਸ਼ਤਿਆਂ ਨੂੰ ਪਹਿਲਾਂ ਵਾਲੇ ਪੱਧਰ ’ਤੇ ਲਿਆਉਣ ਲਈ ਤਾਲਬਿਾਨ ਦੀ ਲੀਡਰਸ਼ਿਪ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਾਰਤਾ ਕਰ ਕੇ ਸਾਰਿਆਂ ਦਾ ਧਿਆਨ ਖਿੱਚਿਆ। ਇਸਲਾਮਾਬਾਦ ਤੇ ਕਾਬੁਲ ਦਰਮਿਆਨ ਡੂਰੰਡ ਰੇਖਾ ’ਤੇ ਹੋਏ ਟਕਰਾਅ ਵਿਚੋਂ ਉਪਜੀ ਕੁੜੱਤਣ ਨੂੰ ਨਵੀਂ ਦਿੱਲੀ ਨੇ ਨੇਡਿ਼ਓਂ ਵਾਚਿਆ ਹੈ ਤੇ ਨਾਲ ਹੀ ਇਸ ਤੱਥ ਉੱਤੇ ਵੀ ਗ਼ੌਰ ਕੀਤਾ ਹੈ ਕਿ ਦੀਵਾਲੀਆ ਅਤੇ ਅਲੱਗ-ਥਲੱਗ ਹੋਇਆ ਪਾਕਿਸਤਾਨ ਆਰਥਿਕ ਤੌਰ ’ਤੇ ਅਫ਼ਗਾਨਿਸਤਾਨ ਦੀ ਮਦਦ ਨਹੀਂ ਕਰ ਸਕਦਾ। ਪਿਛਲੇ ਸਾਲ ਦੇ ਅੰਤ ਤੱਕ ਤਾਲਬਿਾਨ ਦੀ ਉਸ ਵਚਨਬੱਧਤਾ ਤੋਂ ਭਾਰਤ ਨੂੰ ਤਸੱਲੀ ਹੁੰਦੀ ਜਾਪੀ ਜਿਸ ਵਿਚ ਉਨ੍ਹਾਂ ਅਫ਼ਗਾਨਿਸਤਾਨ ਨੂੰ ਮੁੜ ਜਹਾਦੀ ਅਤਿਵਾਦ ਦਾ ਗੜ੍ਹ ਨਾ ਬਣਨ ਦੇਣ ਦਾ ਅਹਿਦ ਕੀਤਾ ਸੀ। ਬਦਲੇ ’ਚ ਚੁੱਪ-ਚੁਪੀਤੇ ਤਲਬਿਾਨ ਨੂੰ ਭਾਰਤ ’ਚ ਅਫ਼ਗਾਨ ਮਿਸ਼ਨਾਂ ਦੀ ਜਿ਼ੰਮੇਵਾਰੀ ਸੰਭਾਲਣ ਦੀ ਇਜਾਜ਼ਤ ਦੇ ਦਿੱਤੀ ਗਈ। ਭਾਰਤ ਦਾ ਤਾਲਬਿਾਨ ਦੇ ਨੇੜੇ ਹੋਣ ਦਾ ਇਕ ਹੋਰ ਕਾਰਨ ਚੀਨ ਵੱਲੋਂ ਕਾਬੁਲ ਨਾਲ ਕੂਟਨੀਤਕ ਰਿਸ਼ਤੇ ਬਹਾਲ ਕਰਨਾ ਹੈ। ਆਲਮੀ ਮਾਨਤਾ ਲਈ ਤਾਲਬਿਾਨ ਨੇ ਅਜੇ ਲੰਮਾ ਰਸਤਾ ਤੈਅ ਕਰਨਾ ਹੈ।
ਜ਼ਾਹਿਰ ਹੈ ਕਿ ਇਸ ਖਿੱਤੇ ਦੀ ਭੂ-ਸਿਆਸਤ ਅੰਦਰ ਨਵੀਆਂ ਸਫ਼ਾਂ ਉੱਭਰ ਰਹੀਆਂ ਹਨ। ਚੀਨ ਕਰ ਕੇ ਹੀ ਭਾਰਤ ਅਤੇ ਅਮਰੀਕਾ ਇਕ ਦੂਜੇ ਦੇ ਨੇੜੇ ਆ ਰਹੇ ਹਨ। ਇਸੇ ਦੌਰਾਨ ਚੀਨ ਅਤੇ ਪਾਕਿਸਤਾਨ ਵਿਚਕਾਰ ਕਈ ਖੇਤਰਾਂ ਵਿਚ ਵਧ ਰਹੀਆਂ ਸਾਂਝਾਂ ਵੀ ਵਿਚਾਰਨ ਵਾਲਾ ਮਸਲਾ ਹੈ। ਇਹੀ ਨਹੀਂ, ਚੀਨ ਦੀ ਰੂਸ ਨਾਲ ਸਾਂਝ ਵੀ ਖਿੱਤੇ ਦੀ ਭੂ-ਸਿਆਸਤ ’ਤੇ ਆਪਣੇ ਢੰਗ ਨਾਲ ਅਸਰਅੰਦਾਜ਼ ਹੋ ਰਹੀ ਹੈ। ਇਸ ਲਈ ਤਾਲਬਿਾਨ ਵੱਲੋਂ ਹੁਣ ਭਾਰਤੀ ਹਿੱਤਾਂ ਨੂੰ ਤਰਜੀਹ ਦੇਣ ਦੇ ਮੱਦੇਨਜ਼ਰ ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਉਹ ਦੁਨੀਆ ਦੇ ਹੋਰਨਾਂ ਮੁਲਕਾਂ ਨਾਲ ਰਾਬਤਾ ਕਾਇਮ ਕਰਨ ਦੀ ਚਾਹਵਾਨ, ਮੁੱਲ੍ਹਾ ਉਮਰ ਤੋਂ ਬਾਅਦ ਦੀ ਪੀੜ੍ਹੀ, ਦਾ ਹੱਥ ਫੜੇ। ਇਉਂ ਇਸ ਖਿੱਤੇ ਵਿਚ ਆਪਣੀ ਤਕੜੀ ਹੋਂਦ ਜਤਲਾਉਣ ਦਾ ਭਾਰਤ ਨੂੰ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਵਿੱਚ ਮੁੜ ਪੈਰ ਪਸਾਰ ਰਹੇ ਭਾਰਤ ਨੂੰ ਅਤੀਤ ਦੇ ਤਜਰਬਿਆਂ ਨੂੰ ਧਿਆਨ ’ਚ ਰੱਖਦਿਆਂ ਚੌਕਸ ਰਹਿਣ ਦੀ ਲੋੜ ਹੈ।

Advertisement

Advertisement