ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਅਕ ਸੰਸਥਾ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਵਿਚਾਲੇ ਗੱਲਬਾਤ ਟੁੱਟੀ

10:18 AM Aug 19, 2020 IST
featuredImage featuredImage

ਸ਼ਗਨ ਕਟਾਰੀਆ
ਬਠਿੰਡਾ, 18 ਅਗਸਤ

Advertisement

ਫੀਸ ਵਸੂਲੀ ਦੇ ਮੁੱਦੇ ’ਤੇ ਸੰਘਰਸ਼ਸ਼ੀਲ ਧਿਰਾਂ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ ਦੇ ਪ੍ਰਬੰਧਕਾਂ ਦਰਮਿਆਨ ਹੋਈ ਕਥਿਤ ਗੱਲਬਾਤ ਕਿਸੇ ਸੁਖਾਵੇਂ ‘ਸਮਝੌਤੇ’ ’ਤੇ ਅੱਪੜਣ ਤੋਂ ਪਹਿਲਾਂ ਹੀ ਟੁੱਟ ਗਈ। ਇਸ ਪਿੱਛੋਂ ਸੰਘਰਸ਼ੀ ਖੇਮੇ ਨੇ ਸਿੱਖਿਆ ਅਦਾਰੇ ਦੇ ਗੇਟ ਸਾਹਮਣਿਓਂ ਗੁਜ਼ਰਦੀ ਮੁਕਤਸਰ-ਬਠਿੰਡਾ ਮਾਰਗ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ।

ਗੌਰਤਲਬ ਹੈ ਕਿ 10 ਅਤੇ 17 ਅਗਸਤ ਨੂੰ ਵੀ ਇਹ ਜਥੇਬੰਦੀਆਂ ਇੰਸਟੀਚਿਊਟ ਦੇ ਮੁੱਖ ਗੇਟ ’ਤੇ ਧਰਨਾ ਪ੍ਰਦਰਸ਼ਨ ਕਰਕੇ ਮੰਗ ਕਰ ਚੁੱਕੀਆਂ ਹਨ ਕਿ ਵਿਦਿਆਰਥੀਆਂ ਤੋਂ ਆਨਲਾਈਨ ਪੜ੍ਹਾਈ ਲਈ ਟਿਊਸ਼ਨ ਫੀਸ ਤੋਂ ਇਲਾਵਾ ਅਦਾਰਾ ਕਿਸੇ ਹੋਰ ਫੀਸ ਦੀ ਵਸੂਲੀ ਨਾ ਕਰੇ। ਵਿਖਾਵਾਕਾਰੀਆਂ ਨੇ 17 ਅਗਸਤ ਨੂੰ ਧਰਨਾ ਇਸ ਸ਼ਰਤ ’ਤੇ ਚੁੱਕਿਆ ਸੀ ਕਿ 18 ਅਗਸਤ ਨੂੰ ਪ੍ਰਬੰਧਕਾਂ ਨਾਲ ਗੱਲ ਕਰਵਾਈ ਜਾਵੇਗੀ।

Advertisement

ਅੱਜ ਰੋਸ ਵਿਖਾਵੇ ਦੀ ਅਗਵਾਈ ਕਰ ਰਹੇ ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਤੇ ਜਸਕਰਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਤੀਨਿਧ ਅਮਰੀਕ ਸਿੰਘ ਸਿਵੀਆਂ, ਜਗਸੀਰ ਸਿੰਘ ਝੂੰਬਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੁਖਜੀਤ ਸਿੰਘ ਅਤੇ ਅਰਸ਼ਦੀਪ ਨੇ ਖੁਲਾਸਾ ਕੀਤਾ ਕਿ ਅਦਾਰੇ ਦੇ ਪ੍ਰਬੰਧਕ ਸਿਰਫ ਟਿਊਸ਼ਨ ਫੀਸ ਲੈਣ ਲਈ ਰਾਜ਼ੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਹੁਣ ਸੰਘਰਸ਼ ’ਤੇ ਟੇਕ ਰੱਖ ਕੇ ਕਰਵਾਈ ਜਾਵੇਗੀ।

‘ਪੰਜਾਬ ਸਟੂਡੈਂਟਸ ਯੂਨੀਅਨ’ ਵੱਲੋਂ ਡੀਸੀ ਦਫਤਰ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ‘ਪੰਜਾਬ ਸਟੂਡੈਂਟਸ ਯੂਨੀਅਨ’ ਵੱਲੋਂ ਨਵੀਂ ਸਿੱਖਿਆ ਨੀਤੀ ਰੱਦ ਕਰਨ, ਆਨਲਾਈਨ ਪੜ੍ਹਾਈ ਦੇ ਨਾਮ ’ਤੇ ਫੀਸਾਂ ਲੈਣੀਆਂ ਬੰਦ ਕਰਾਉਣ, ਫਾਈਨਲ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਪਰ ਲੈਣ ਤੋਂ ਇੱਕ ਮਹੀਨਾ ਪਹਿਲਾਂ ਕਲਾਸਾਂ ਲਾਉਣ, ਸਰਕਾਰੀ ਕਾਲਜ ਵਿੱਚੋਂ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਨਿਰੰਤਰ ਜਾਰੀ ਰੱਖਣ, ਪ੍ਰਾਈਵੇਟ ਕਾਲਜਾਂ ਵੱਲੋਂ ਵਿਦਿਆਰਥੀਆਂ ਦੇ ਅਸਲ ਸਰਟੀਫਿਕੇਟ ਨਾ ਵਾਪਸ ਕਰਨ, ਜਨਤਕ ਇਕੱਠਾਂ ਤੇ ਲਗਾਈ ਰੋਕ ਖਤਮ ਕਰਵਾਉਣ ਲਈ ਮੁਕਤਸਰ ਦੇ ਡੀ. ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁਜ਼ਾਹਰੇ ਨੂੰ ਯੂਨੀਅਨ ਦੇ ਸੂਬਾ ਸਕੱਤਰ ਗਗਨ ਸੰਗਰਾਮੀ, ਜ਼ਿਲਾ ਆਗੂ ਰਾਜਵਿੰਦਰ ਖੋਖਰ, ਜਸਪ੍ਰੀਤ ਕੌਰ, ਗੁਰਦਿੱਤ ਸਿੰਘ ਤੇ ਹਰਵੀਰ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ‘ਤੇ ਗੌਰ ਨਾ ਕੀਤਾ ਉਹ ਕਰੜਾ ਸੰਘਰਸ਼ ਜਾਰੀ ਰੱਖਣਗੇ।

Advertisement
Tags :
ਸੰਸਥਾਗੱਲਬਾਤਟੁੱਟੀ,ਪ੍ਰਬੰਧਕਾਂਵਿਚਾਲੇਵਿਦਿਅਕਵਿਦਿਆਰਥੀਆਂ