ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਦੀਆਂ ਫੌਜੀ ਮਸ਼ਕਾਂ ਦਰਮਿਆਨ ਤਾਇਵਾਨ ਦੀਆਂ ਸੈਨਾਵਾਂ ਚੌਕਸ

06:57 AM May 24, 2024 IST
ਤਾਇਵਾਨ ਨੇੜੇ ਸਾਗਰ ’ਚ ਜੰਗੀ ਮਸ਼ਕਾਂ ਕਰਦਾ ਹੋਇਆ ਚੀਨੀ ਬੇੜਾ। -ਫੋਟੋ: ਰਾਇਟਰਜ਼

ਤੈਪੇਈ, 23 ਮਈ
ਸਵੈ-ਸ਼ਾਸਿਤ ਟਾਪੂ ਤਾਇਵਾਨ ਜਿੱਥੇ ਨਵੇਂ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਸਹੁੰ ਚੁੱਕੀ ਹੈ, ਦੇ ਨੇੜੇ ਚੀਨ ਵੱਲੋਂ ਕੀਤੇ ਜਾ ਰਹੇ ਫੌਜੀ ਅਭਿਆਸ ਮਗਰੋਂ ਤਾਇਵਾਨ ਨੇ ਅੱਜ ਜੈੱਟ ਜਹਾਜ਼ ਤਾਇਨਾਤ ਕਰ ਦਿੱਤੇ ਹਨ ਅਤੇ ਮਿਜ਼ਾਈਲਾਂ, ਜਲ ਸੈਨਾ ਤੇ ਥਲ ਸੈਨਾ ਦੀਆਂ ਇਕਾਈਆਂ ਨੂੰ ਅਲਰਟ ’ਤੇ ਰੱਖਿਆ ਹੈ। ਚੀਨ ਦੀ ਫੌਜ ਨੇ ਕਿਹਾ ਕਿ ਤਾਇਵਾਨ ਦੁਆਲੇ ਉਸ ਦੀਆਂ ਦੋ ਰੋਜ਼ਾ ਮਸ਼ਕਾਂ ਉਨ੍ਹਾਂ ਵੱਖਵਾਦੀ ਤਾਕਤਾਂ ਨੂੰ ਸਜ਼ਾ ਵਜੋਂ ਹਨ ਜੋ ਆਜ਼ਾਦੀ ਭਾਲ ਰਹੀਆਂ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪੇਈਚਿੰਗ ਦਾ ਦਾਅਵਾ ਹੈ ਕਿ ਇਹ ਇਲਾਕਾ ਚੀਨ ਦੇ ਕੌਮੀ ਖੇਤਰ ਦਾ ਹਿੱਸਾ ਹੈ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤਾਇਵਾਨ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਅਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਇਸ ਦੇ ਨੇੜਲੇ ਖੇਤਰ ’ਚ ਆਪਣੀ ਜਲ ਸੈਨਾ ਤੇ ਜਹਾਜ਼ ਤੇ ਲੜਾਕੂ ਜਹਾਜ਼ ਅਕਸਰ ਭੇਜਦੀ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਹਰਕਤ ਨੇ ਖਿੱਤੇ ’ਚ ਅਮਨ ਤੇ ਸਥਿਰਤਾ ਨੂੰ ਖਤਰੇ ’ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਾਇਵਾਨ ਕੋਈ ਵਿਵਾਦ ਨਹੀਂ ਚਾਹੇਗਾ ਪਰ ਚੁੱਪ ਵੀ ਨਹੀਂ ਰਹੇਗਾ। ਪੀਐੱਲਏ ਦੀ ਪੂਰਬੀ ਥੀਏਟਰ ਕਮਾਨ ਨੇ ਅੱਜ ਸਵੇਰੇ 7.45 ਵਜੇ ਤਾਇਵਾਨ ਦੀਪ ਦੇ ਆਲੇ-ਦਆਲੇ ਜੰਗੀ ਅਭਿਆਸ ਸ਼ੁਰੂ ਕੀਤਾ ਹੈ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਨੂੰ ਮੁੱਖ ਜ਼ਮੀਨ ਨਾਲ ਜੋੜਿਆ ਜਾਣਾ ਚਾਹੀਦਾ ਹੈ ਭਾਵੇਂ ਇਸ ਲਈ ਤਾਕਤ ਦੀ ਵਰਤੋਂ ਹੀ ਕਿਉਂ ਨਾ ਕਰਨੀ ਪਵੇ। -ਏਪੀ

Advertisement

Advertisement