ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨ ਦੇ ਟਾਕਰੇ ਲਈ ਤਾਇਵਾਨ ਵੱਲੋਂ ਦੋ ਜੰਗੀ ਬੇੜੇ ਤਾਇਨਾਤ

07:07 AM Mar 28, 2024 IST

ਤਾਇਪੇ (ਤਾਇਵਾਨ), 27 ਮਾਰਚ
ਤਾਇਵਾਨ ਦੀ ਜਲ ਸੈਨਾ ਨੇ ਚੀਨ ਤੋਂ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਸੁਰੱਖਿਆ ਵਜੋਂ ਦੋ ਨਵੇਂ ਜੰਗੀ ਬੇੜੇ ਤਾਇਨਾਤ ਕੀਤੇ ਹਨ। ਚੀਨ ਇਸ ਟਾਪੂ ਦੇ ਚਾਰੇ ਪਾਸੇ ਆਪਣੇ ਜਲ ਸੈਨਾ ਅਤੇ ਹਵਾਈ ਫੌਜ ਦੇ ਮਿਸ਼ਨਾਂ ਨੂੰ ਅੱਗੇ ਵਧਾ ਰਿਹਾ ਹੈ। ਉਹ ਇਸ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਲੋੜ ਪੈਣ ’ਤੇ ਫੌਜੀ ਕਬਜ਼ਾ ਵੀ ਕਰ ਸਕਦਾ ਹੈ। ਤਿਊ ਚਿਆਂਗ ਵਰਗ ਦੇ ਘਰੇਲੂ ਪੱਧਰ ’ਤੇ ਤਿਆਰ ਕੀਤੇ ਗਏ ਛੇ ਬੇੜਿਆਂ ਵਿੱਚੋਂ ਦੋ ਜਲ ਸੈਨਾ ਹਵਾਲੇ ਕਰ ਦਿੱਤੇ ਗਏ ਹਨ। ਇਹ ਬੇੜੇ ਮੁਕਾਬਲਤਨ ਛੋਟੇ ਹਨ ਅਤੇ ਇਹ ਸਿਰਫ਼ 42 ਨਾਵਿਕ ਅਤੇ ਅਧਿਕਾਰੀਆਂ ਨੂੰ ਲਿਜਾਣ ਦੇ ਸਮਰੱਥ ਹਨ। ਹਾਲਾਂਕਿ, ਇਹ ਤੇਜ਼ ਤੇ ਕਾਫ਼ੀ ਗਤੀਸ਼ੀਲ ਹਨ। ਚੀਨ ਦੇ ਆਦਮਕੱਦ ਬੇੜਿਆਂ ਦੇ ਟਾਕਰੇ ਲਈ ਇਹ ਬੇੜਾ ਵੱਖ-ਵੱਖ ਦੂਰੀ ਦੀਆਂ ਮਿਜ਼ਾਈਲਾਂ ਅਤੇ ਬੰਦੂਕਾਂ ਨਾਲ ਲੈਸ ਹੈ। ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਜੰਗੀ ਬੇੜਿਆਂ ਦਾ ਮੰਗਲਵਾਰ ਨੂੰ ਨਿਰੀਖਣ ਕੀਤਾ। -ਏਪੀ

Advertisement

Advertisement
Advertisement