For the best experience, open
https://m.punjabitribuneonline.com
on your mobile browser.
Advertisement

ਤਾਇਕਵਾਂਡੋ ਚੈਂਪੀਅਨਸ਼ਿਪ: ਸਕੂਲ ਦੇ ਪੰਜ ਖਿਡਾਰੀਆਂ ਨੇ ਮੈਡਲ ਜਿੱਤੇ

09:09 AM May 01, 2024 IST
ਤਾਇਕਵਾਂਡੋ ਚੈਂਪੀਅਨਸ਼ਿਪ  ਸਕੂਲ ਦੇ ਪੰਜ ਖਿਡਾਰੀਆਂ ਨੇ ਮੈਡਲ ਜਿੱਤੇ
ਜੇਤੂ ਖਿਡਾਰੀ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਦੇ ਨਾਲ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਪਰੈਲ
ਹਰਿਆਣਾ ਓਲਿੰਪਕ ਐਸੋਸੀਏਸ਼ਨ ਤੇ ਤਾਇਕਵਾਡੋਂ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਿਲ੍ਹਾ ਕੁਰੂਕਸ਼ੇਤਰ ਤਾਇਕਵਾਂਡੋ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਤਾਇਕਵਾਂਡੋ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਸ਼ਾਹਬਾਦ ਮਾਰਕੰਡਾ ਦੇ 5 ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਇਸ ਮੁਕਾਬਲੇ ਵਿੱਚ ਇੱਕ-ਇਕ ਮਿੰਟ ਦੇ ਤਿੰਨ ਰਾਊਂਡ ਹੋਏ, ਜਿਸ ਵਿੱਚ ਵੱਖ-ਵੱਖ ਵਰਗ ਤੇ ਸ਼੍ਰੇਣੀ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਮੁਕੰਦ ਨੇ ਸੋਨ ਤਗਮਾ, ਗੁਰਕੀਰਤ ਨੇ ਸੋਨ ਤਗਮਾ, ਅਨਿਕਾ ਨੇ ਸਬ ਜੂਨੀਅਰ ਗਰਲਜ਼ ਅੰਡਰ 16 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਦਿਸ਼ਾ ਨੇ ਅੰਡਰ-29 ਕਿਲੋ ਭਾਰ ਵਰਗ ਵਿੱਚ ਚਾਂਦੀ ਤੇ ਸਿੱਧੀ ਨੇ ਅੰਡਰ 55 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬਤੱਰਾ ਨੇ ਸਾਰੇ ਜੇਤੂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਹਰ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਤੇ ਉਨ੍ਹਾਂ ਨੂੰ ਹੋਰ ਵਧੀਆਂ ਖੇਡਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜੋ ਬੱਚਾ ਆਗਿਆਕਾਰੀ ,ਅਨੁਸ਼ਾਸ਼ਿਤ ਤੇ ਨਸ਼ੇ ਜੇਹੀਆਂ ਬੁਰਾਈਆਂ ਤੋਂ ਦੂਰ ਰਹੇਗਾ ਉਹ ਭਵਿੱਖ ਵਿੱਚ ਇਕ ਦਿਨ ਵਧੀਆ ਖਿਡਾਰੀ ਬਣੇਗਾ। ਉਨ੍ਹਾਂ ਨੇ ਉਜਵਲ ਭਵਿੱਖ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੇ ਜੀਵਨ ਦਾ ਅਣਿੱਖੜਵਾਂ ਅੰਗ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਲਗਨ ਤੇ ਮਿਹਨਤ ਨਾਲ ਖੇਡਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਜੇਕਰ ਉਹ ਖੇਡ ਮੈਦਾਨ ਵਿੱਚ ਆਪਣੀ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਸਫਲਤਾਵਾਂ ਉਨ੍ਹਾਂ ਦੇ ਕਦਮਾਂ ਨੂੰ ਚੁੰਮਣਗੀਆਂ।

Advertisement

Advertisement
Author Image

Advertisement
Advertisement
×