ਅਕਸ਼ੈ ਕੁਮਾਰ ਨਾਲ ‘ਭੂਤ ਬੰਗਲਾ’ ਵਿੱਚ ਨਜ਼ਰ ਆਵੇਗੀ ਤੱਬੂ
07:03 AM Jan 13, 2025 IST
ਮੁੰਬਈ: ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਡਰਾਉਣੀ-ਕਾਮੇਡੀ ਫਿਲਮ ਦੀ ਸਟਾਰਕਾਸਟ ਵਿੱਚ ਹੁਣ ਅਦਾਕਾਰਾ ਤੱਬੂ ਵੀ ਸ਼ਾਮਲ ਹੋ ਗਈ ਹੈ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ। ਇਸ ਸਬੰਧੀ ਤੱਬੂ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਇਸ ਫਿਲਮ ਦਾ ਸਿਰਲੇਖ ਨਜ਼ਰ ਆ ਰਿਹਾ ਹੈ। ਇਸ ਦੀ ਕੈਪਸ਼ਨ ਵਿੱਚ ਤੱਬੂ ਨੇ ਲਿਖਿਆ, ‘ਹਮ ਯਹਾਂ ਬੰਦ ਹੈਂ।’ ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਨੇ ਕੀਤਾ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਪ੍ਰਿਯਦਰਸ਼ਨ 14 ਸਾਲਾਂ ਬਾਅਦ ਇਕੱਠੇ ਕੰਮ ਕਰਨਗੇ। ਇਸ ਜੋੜੀ ਨੇ ਪਹਿਲਾਂ ਹਿੱਟ ਫਿਲਮਾਂ ‘ਹੇਰਾ ਫੇਰੀ’, ‘ਗਰਮ ਮਸਾਲਾ’, ‘ਭਾਗਮ ਭਾਗ’ ਅਤੇ ‘ਭੂਲ ਭੁਲੱਈਆ’ ਦਿੱਤੀਆਂ ਹਨ। ‘ਭੂਤ ਬੰਗਲਾ’ ਦਾ ਨਿਰਮਾਣ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਦੀ ਬਾਲਾਜੀ ਟੈਲੀਫ਼ਿਲਮਜ਼ ਅਤੇ ਅਕਸ਼ੈ ਕੁਮਾਰ ਦੇ ਪ੍ਰੋਡਕਸ਼ਨ ਹਾਊਸ ਕੇਪ ਆਫ਼ ਗੁੱਡ ਫ਼ਿਲਮਜ਼ ਨੇ ਕੀਤਾ ਹੈ। ਇਹ ਫਿਲਮ ਅਗਲੇ ਸਾਲ 2 ਅਪਰੈਲ ਨੂੰ ਰਿਲੀਜ਼ ਹੋਵੇਗੀ। ਇਸ ਦੌਰਾਨ ਹੌਲੀਵੁੱਡ ਵੈੱਬ ਸੀਰੀਜ਼ ‘ਡੂਨ: ਪ੍ਰੋਫੈਂਸ਼ੀ’ ਵਿੱਚ ਤੱਬੂ ਨੂੰ ਸਿਸਟਰ ਫ੍ਰਾਂਸਿਸਕਾ ਦੇ ਕਿਰਦਾਰ ਵਿਚ ਖਾਸਾ ਪਸੰੰਦ ਕੀਤਾ ਜਾ ਰਿਹਾ ਹੈ। ਇਹ ਲੜੀ ਫ੍ਰਾਂਸਿਸਕਾ ਦੇ ਅਤੀਤ ਨੂੰ ਦਰਸਾਉਂਦੀ ਹੈ। -ਏਐੱਨਆਈ
Advertisement
Advertisement