ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੇਬਲ ਟੈਨਿਸ: ਜਰਮਨੀ ਤੋਂ 1-3 ਨਾਲ ਹਾਰਿਆ ਭਾਰਤ

07:26 AM Aug 08, 2024 IST
ਮੈਚ ਦੌਰਾਨ ਸ਼ਾਟ ਜੜਦੀ ਹੋਈ ਸ੍ਰੀਜਾ ਅਕੁਲਾ। -ਫੋਟੋ: ਪੀਟੀਆਈ

ਪੈਰਿਸ, 7 ਅਗਸਤ
ਅਰਚਨਾ ਕਾਮਥ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ ਟੇਬਲ ਟੈਨਿਸ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਕੁੱਝ ਸਮੇਂ ਤੱਕ ਚੁਣੌਤੀ ਪੇਸ਼ ਕੀਤੀ ਪਰ ਉਸ ਦਾ ਪ੍ਰਦਰਸ਼ਨ ਕਾਫ਼ੀ ਨਹੀਂ ਸੀ, ਜਿਸ ਕਾਰਨ ਭਾਰਤੀ ਟੀਮ ਤਕਨੀਕੀ ਤੌਰ ’ਤੇ ਬਿਹਤਰ ਜਰਮਨੀ ਤੋਂ 1-3 ਨਾਲ ਹਾਰ ਗਈ। ਭਾਰਤੀ ਮਹਿਲਾ ਟੀਮ ਦੀ ਹਾਰ ਨਾਲ ਦੇਸ਼ ਦੀ ਪੈਰਿਸ ਓਲੰਪਿਕ ਵਿੱਚ ਟੇਬਲ ਟੈਨਿਸ ਮੁਕਾਬਲੇ ਵਿੱਚ ਮੁਹਿੰਮ ਸਮਾਪਤ ਹੋ ਗਈ ਹੈ। ਸ੍ਰੀਜਾ ਅਕੁਲਾ ਅਤੇ ਅਰਚਨਾ ਦੀ ਭਾਰਤੀ ਜੋੜੀ ਨੂੰ ਸ਼ੁਰੂਆਤੀ ਡਬਲਜ਼ ਮੈਚ ਵਿੱਚ ਯੁਆਨ ਵਾਨ ਅਤੇ ਸਿਓਨਾ ਸ਼ਾਨ ਦੀ ਜੋੜੀ ਨੇ 5-11, 11-8, 10-12, 6-2 ਨਾਲ ਹਰਾ ਦਿੱਤਾ। ਸ੍ਰੀਜਾ ਅਤੇ ਅਰਚਨਾ ਨੇ ਤੀਜੀ ਗੇਮ ਤੱਕ ਜ਼ਿੰਮੇਵਾਰੀ ਸੰਭਾਲੀ ਹੋਈ ਸੀ ਪਰ ਉਹ ਡਿਊਸ ’ਚ ਹਾਰ ਗਈਆਂ। ਇਸ ਮਗਰੋਂ ਉਨ੍ਹਾਂ ਆਪਣੇ ਹੱਥੋਂ ਮੈਚ ਵੀ ਗੁਆ ਲਿਆ। ਪਹਿਲੇ ਸਿੰਗਲਜ਼ ਵਿੱਚ ਅਨੈਟ ਕਾਫਮੈਨ ਖ਼ਿਲਾਫ਼ ਭਾਰਤ ਦੀ ਸਟਾਰ ਖਿਡਾਰਨ ਮਨਿਕਾ ਬੱਤਰਾ ਆਪਣੇ ਸਰਵੋਤਮ ਪ੍ਰਦਰਸ਼ਨ ’ਚ ਨਹੀਂ ਦਿਖੀ। ਉਸ ਨੇ ਪਹਿਲੀ ਗੇਮ ਜਿੱਤੀ ਪਰ ਅਗਲੀਆਂ ਤਿੰਨ ਗੇਮਾਂ ਹਾਰ ਕੇ ਮੈਚ 11-8, 5-11, 7-11, 5-11 ਨਾਲ ਗੁਆ ਬੈਠੀ। ਇਸ ਨਾਲ ਜਰਮਨੀ ਦੀ ਟੀਮ 2-0 ਦੀ ਲੀਡ ਬਣਾਉਣ ਵਿੱਚ ਕਾਮਯਾਬ ਰਹੀ। ਇਸ ਮਗਰੋਂ ਅਰਚਨਾ ਨੇ ਭਾਰਤ ਨੂੰ ਉਮੀਦ ਦੀ ਕਿਰਨ ਦਿਖਾਈ। ਦੂਜੇ ਸਿੰਗਲਜ਼ ਵਿੱਚ ਉਸ ਨੇ ਸਿਓਨਾ ਸ਼ਾਨ ’ਤੇ 19-17, 1-11, 11-5, 11-9 ਨਾਲ ਜਿੱਤ ਹਾਸਲ ਕੀਤੀ। ਤੀਜੇ ਸਿੰਗਲਜ਼ ਵਿੱਚ ਕਾਫਮੈਨ ਨੇ ਸ੍ਰੀਜਾ ਨੂੰ 11-6, 11-7, 11-7 ਨਾਲ ਹਰਾ ਕੇ ਜਰਮਨੀ ਨੂੰ ਜਿੱਤ ਦਿਵਾਈ ਅਤੇ ਸੈਮੀ ਫਾਈਨਲ ਵਿੱਚ ਕਦਮ ਰੱਖਿਆ। ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਦਿਲਚਸਪ ਮੁਕਾਬਲੇ ਵਿੱਚ ਉੱਚ ਰੈਂਕਿੰਗ ਵਾਲੇ ਰੋਮਾਨੀਆ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਤਜਰਬੇਕਾਰ ਅਚੰਤਾ ਸ਼ਰਤ ਕਮਲ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਮੰਗਲਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨ ਤੋਂ 0-3 ਨਾਲ ਹਾਰ ਕੇ ਬਾਹਰ ਹੋ ਗਈ ਸੀ। -ਪੀਟੀਆਈ

Advertisement

Advertisement